Monday, August 10, 2026
Home World News ਜ਼ੇਲੈਂਸਕੀ ਦਾ ਵੱਡਾ ਦਾਅਵਾ, ਰੂਸ ਭੇਜੇ ਜਾਣਗੇ ਉੱਤਰੀ ਕੋਰੀਆ ਦੇ 50 ਹਜ਼ਾਰ...

ਜ਼ੇਲੈਂਸਕੀ ਦਾ ਵੱਡਾ ਦਾਅਵਾ, ਰੂਸ ਭੇਜੇ ਜਾਣਗੇ ਉੱਤਰੀ ਕੋਰੀਆ ਦੇ 50 ਹਜ਼ਾਰ ਤੱਕ ਸੈਨਿਕ

ਜ਼ੇਲੈਂਸਕੀ ਦਾ ਦਾਅਵਾ, ਰੂਸ ਵਿੱਚ 50 ਹਜ਼ਾਰ ਤੱਕ ਉੱਤਰੀ ਕੋਰੀਆਈ ਸੈਨਿਕ ਹੋ ਸਕਦੇ ਹਨ।

0
11

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਰੂਸ ਵਿੱਚ 30 ਹਜ਼ਾਰ ਤੋਂ 50 ਹਜ਼ਾਰ ਤੱਕ ਸੈਨਿਕ ਤਾਇਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਮੁਤਾਬਕ ਇਹ ਸੈਨਿਕ ਯੂਕਰੇਨ ਖ਼ਿਲਾਫ਼ ਜੰਗ ਵਿੱਚ ਰੂਸ ਦੀ ਮਦਦ ਕਰ ਸਕਦੇ ਹਨ।

ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਵਿੱਚ ਉੱਤਰੀ ਕੋਰੀਆ ਦੀਆਂ ਕੁਝ ਮਿਜ਼ਾਈਲਾਂ ਵੀ ਮਿਲੀਆਂ ਹਨ। ਉਨ੍ਹਾਂ ਦੱਖਣੀ ਕੋਰੀਆ ਤੋਂ ਯੂਕਰੇਨ ਨੂੰ ਹਵਾਈ ਰੱਖਿਆ ਪ੍ਰਣਾਲੀਆਂ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਪਹਿਲਾਂ ਹੀ ਰੂਸ ਨੂੰ ਸੈਨਿਕ, ਤੋਪਖਾਨੇ ਦੇ ਗੋਲੇ ਅਤੇ ਬੈਲਿਸਟਿਕ ਮਿਜ਼ਾਈਲਾਂ ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਮੁਹੱਈਆ ਕਰਵਾ ਚੁੱਕਾ ਹੈ। ਦੋਵਾਂ ਦੇਸ਼ਾਂ ਵਿਚਕਾਰ 2024 ਵਿੱਚ ਹੋਈ ਰਣਨੀਤਕ ਭਾਈਵਾਲੀ ਸੰਧੀ ਤੋਂ ਬਾਅਦ ਫੌਜੀ ਸਹਿਯੋਗ ਵਿੱਚ ਵੀ ਵਾਧਾ ਹੋਇਆ ਹੈ।

LEAVE A REPLY

Please enter your comment!
Please enter your name here