Monday, November 9, 2026
Home Patiala Updates ਹਨੂੰਮਾਨ ਜੀ ਨੂੰ ਪੋਸ਼ਾਕ ਅਰਪਣ ਕਰਨ ਦੇ ਨਾਲ ਧਵਜਾਰੋਹਣ ਦੀ ਰਸਮ ਨਿਭਾਈ

ਹਨੂੰਮਾਨ ਜੀ ਨੂੰ ਪੋਸ਼ਾਕ ਅਰਪਣ ਕਰਨ ਦੇ ਨਾਲ ਧਵਜਾਰੋਹਣ ਦੀ ਰਸਮ ਨਿਭਾਈ

0
1
ਪਟਿਆਲਾ, ਨਵੰਬਰ:
ਸ੍ਰੀ ਹਨੂੰਮਾਨ ਪ੍ਰਗਟਯੋਤਸਵ ਦੇ ਪਾਵਨ ਮੌਕੇ ‘ਤੇ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ (ਰਜਿ.) ਪਟਿਆਲਾ ਅਤੇ ਸ੍ਰੀ ਹਨੂੰਮਾਨ ਮੰਦਰ ਟਰੱਸਟ (ਰਜਿ.) ਰਾਜਪੁਰਾ ਰੋਡ, ਪਟਿਆਲਾ ਵੱਲੋਂ ਸ੍ਰੀ ਹਨੂੰਮਾਨ ਮੰਦਰ, ਰਾਜਪੁਰਾ ਰੋਡ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਾਤਮ ਮਹਾਵੀਰ ਦਲ ਪਟਿਆਲਾ ਸ਼ਾਖਾ ਦੇ ਪ੍ਧਾਨ ਈਸ਼ਵਰ ਚੰਦ ਸ਼ਰਮਾ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ ਧਵਜਾਰੋਹਣ ਅਤੇ ਸ੍ਰੀ ਹਨੂੰਮਾਨ ਜੀ ਨੂੰ ਪੋਸ਼ਾਕ ਅਰਪਣ ਕਰਦਿਆਂ ਕੀਤੀ। ਇਸ ਉਪਰੰਤ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸ੍ਰੀ ਹਨੂੰਮਾਨ ਭਜਨ ਕੀਰਤਨ ਕਰਵਾਇਆ ਗਿਆ ਅਤੇ ਪ੍ਰਭੂ ਦੀ ਆਰਤੀ ਉਪਰੰਤ 51 ਕਿਲੋ ਚੁਰਮੇ ਦਾ ਪ੍ਰਸਾਦ ਵੰਡਿਆ ਗਿਆ।
ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਭਜਨ ਗਾਇਕ ਅਤੇ ਧਾਰਮਿਕ ਪ੍ਰਚਾਰਕ ਸ੍ਰੀ ਸੰਜੀਵ ਗੁਰੂ ਜੀ ਮਹਾਰਾਜ (ਧਰਮ ਗੁਰੂ) ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਜਿੱਥੇ ਵਿਸ਼ਾਲ ਭੰਡਾਰਾ ਹੋਇਆ ਉਥੇ ਲੋੜਵੰਦ 31 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਅਤੇ ਸਮੂਹ ਸੰਗਤ ਨੇ ਇਸ ਪਾਵਨ ਧਾਰਮਿਕ ਸਮਾਗਮ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਹਨੂੰਮਾਨ ਜੀ ਦਾ ਆਸ਼ੀਰਵਾਦ ਲਿਆ।
 ਇਸ ਮੌਕੇ ਮਨਿੰਦਰ ਭੱਲਾ ਪ੍ਧਾਨ ਹਨੂਮਾਨ ਟਰੱਸਟ ਰਾਜਪੁਰਾ ਰੋਡ, ਅਸ਼ੋਕ ਜੋਸੀ ਉਪ ਪ੍ਰਧਾਨ, ਕਲੈਸ ਚੰਦ ਟਰੱਸਟੀ, ਪੰਡਿਤ ਮਹੇਸ਼ ਸ਼ਾਸ਼ਤਰੀ, ਪੰਡਿਤ ਚਮਨ ਸ਼ਰਮਾ, ਪੰਡਿਤ ਪ੍ਰਦੀਪ ਸ਼ਰਮਾ, ਗੁਰਮੀਤ ਸਿੰਘ ਨਿੱਕਾ ਜੁਆਇੰਟ ਸੈਕਟਰੀ, ਵੀ ਕੇ ਮੋਦੀ, ਡਾ ਰਮੇਸ਼ ਕਪਿਲਾ, ਦਰਸ਼ਨ ਸਿੰਘ, ਰਮਨਕਾਂਤ ਸ਼ੁਕਲਾ, ਪੰਡਿਤ ਰਮੇਸ਼ ਮਿਸ਼ਰਾ, ਗੁਲਸ਼ਨ ਕੁਮਾਰ ਸ਼ਰਮਾ, ਲਛਮਣ ਦਾਸ, ਅਸ਼ੋਕ ਪਰਾਸ਼ਰ ਮਹਾਵੀਰ ਦਲ ਟਰੱਸਟੀ, ਕਰਨਬੀਰ ਸਿੰਘ ਛੀਨਾ, ਤਜਿੰਦਰ ਮਹਿਤਾ, ਸਮੇਂਤ ਹੋਰ ਸ਼ਰਧਾਲੂ ਹਾਜ਼ਰ ਸਨ।

LEAVE A REPLY

Please enter your comment!
Please enter your name here