HomeWorld Newsਨੇਪਾਲ ਵਿੱਚ ਤੜਕੇ ਭੂਚਾਲ ਦੇ ਦੋ ਝਟਕੇ, ਮੁਗੂ ਜ਼ਿਲ੍ਹੇ ਵਿੱਚ 4.5 ਅਤੇ...

ਨੇਪਾਲ ਵਿੱਚ ਤੜਕੇ ਭੂਚਾਲ ਦੇ ਦੋ ਝਟਕੇ, ਮੁਗੂ ਜ਼ਿਲ੍ਹੇ ਵਿੱਚ 4.5 ਅਤੇ 4.2 ਤੀਬਰਤਾ

ਕਾਠਮੰਡੂ: ਭਿਆਨਕ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਹੇ ਨੇਪਾਲ ਵਿੱਚ ਅੱਜ ਤੜਕੇ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਦੋਵੇਂ ਭੂਚਾਲ ਉੱਤਰ-ਪੱਛਮੀ ਨੇਪਾਲ ਦੇ ਮੁਗੂ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਰਾਸ਼ਟਰੀ ਭੂਚਾਲ ਖੋਜ ਕੇਂਦਰ ਮੁਤਾਬਕ ਪਹਿਲਾ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 1:51 ਵਜੇ ਆਇਆ, ਜਿਸ ਦੀ ਤੀਬਰਤਾ 4.5 ਦਰਜ ਕੀਤੀ ਗਈ। ਇਸ ਤੋਂ ਕੁਝ ਘੰਟਿਆਂ ਬਾਅਦ ਸਵੇਰੇ 4:28 ਵਜੇ ਦੂਜਾ ਭੂਚਾਲ ਆਇਆ, ਜਿਸ ਦੀ ਤੀਬਰਤਾ 4.2 ਸੀ।

ਦੋਵੇਂ ਭੂਚਾਲਾਂ ਦਾ ਕੇਂਦਰ ਮੁਗੂ ਜ਼ਿਲ੍ਹੇ ਦੇ ਕਲਾਈ ਦੇ ਆਸ-ਪਾਸ ਦੱਸਿਆ ਗਿਆ ਹੈ। ਭੂਚਾਲ ਦੇ ਝਟਕੇ ਨੇੜਲੇ ਡੋਲਪਾ ਅਤੇ ਜੁਮਲਾ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ।

ਭੂਚਾਲ ਤੋਂ ਬਾਅਦ ਅਧਿਕਾਰੀਆਂ ਵੱਲੋਂ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਕਿਸੇ ਇਮਾਰਤ ਨੂੰ ਨੁਕਸਾਨ ਪਹੁੰਚਣ ਜਾਂ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments