Tuesday, September 15, 2026
Home World News ਚਰਚਿਲ ਬੰਦਰਗਾਹ ਦੇ ਵਿਕਾਸ ਲਈ ਟੈਕਸ ਛੋਟ ਦਾ ਐਲਾਨ

ਚਰਚਿਲ ਬੰਦਰਗਾਹ ਦੇ ਵਿਕਾਸ ਲਈ ਟੈਕਸ ਛੋਟ ਦਾ ਐਲਾਨ

ਚਰਚਿਲ ਬੰਦਰਗਾਹ ਦੇ ਵੱਡੇ ਪ੍ਰਾਜੈਕਟਾਂ ਲਈ PST ਛੋਟ, ਨਿਵੇਸ਼ਕਾਂ ਨੂੰ ਉੱਤਰੀ ਮੈਨੀਟੋਬਾ ਵੱਲ ਸੱਦਾ

0
5

ਮੈਨੀਟੋਬਾ ਦੇ ਪ੍ਰੀਮੀਅਰ ਵਾਬ ਕਿਨਿਊ ਨੇ ਚਰਚਿਲ ਬੰਦਰਗਾਹ ਅਤੇ ਇਸ ਨਾਲ ਜੁੜੇ ਵੱਡੇ ਪੂੰਜੀ ਪ੍ਰਾਜੈਕਟਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਵਿੰਸ਼ੀਅਲ ਸੇਲਜ਼ ਟੈਕਸ (PST) ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਟੋਰਾਂਟੋ ਵਿੱਚ ਹੋ ਰਹੇ ਕੌਮੀ ਨਿਵੇਸ਼ ਸੰਮੇਲਨ ਦੌਰਾਨ ਕੀਤਾ ਗਿਆ।

ਸਰਕਾਰ ਦਾ ਉਦੇਸ਼ ਨਿੱਜੀ ਨਿਵੇਸ਼ ਨੂੰ ਉੱਤਰੀ ਮੈਨੀਟੋਬਾ ਵੱਲ ਖਿੱਚਣਾ ਅਤੇ ਚਰਚਿਲ ਨੂੰ ਵਪਾਰ ਤੇ ਆਰਕਟਿਕ ਆਵਾਜਾਈ ਦੇ ਮਹੱਤਵਪੂਰਨ ਕੇਂਦਰ ਵਜੋਂ ਵਿਕਸਤ ਕਰਨਾ ਹੈ। ਟੈਕਸ ਰਾਹਤ ਦੇ ਦਾਇਰੇ ਵਿੱਚ ਊਰਜਾ ਕੌਰੀਡੋਰ, LNG ਸਹੂਲਤਾਂ, ਰੇਲਵੇ ਸੁਧਾਰ ਅਤੇ ਆਈਸਬ੍ਰੇਕਿੰਗ ਸਮਰੱਥਾ ਵਰਗੇ ਪ੍ਰਾਜੈਕਟ ਵੀ ਆ ਸਕਦੇ ਹਨ।

ਚਰਚਿਲ ਬੰਦਰਗਾਹ ਦੀਆਂ ਗਤੀਵਿਧੀਆਂ 2017 ਵਿੱਚ ਹਡਸਨ ਬੇਅ ਰੇਲਵੇ ਨੂੰ ਹੋਏ ਭਾਰੀ ਨੁਕਸਾਨ ਤੋਂ ਬਾਅਦ ਲਗਭਗ ਠੱਪ ਹੋ ਗਈਆਂ ਸਨ। ਰੇਲਵੇ ਅਤੇ ਬੰਦਰਗਾਹ ਦੀ ਮੁੜ ਬਹਾਲੀ ਤੋਂ ਬਾਅਦ ਹਾਲੀਆ ਸਾਲਾਂ ਵਿੱਚ ਅਨਾਜ ਸਮੇਤ ਹੋਰ ਵਸਤਾਂ ਦੀਆਂ ਖੇਪਾਂ ਮੁੜ ਸ਼ੁਰੂ ਹੋਈਆਂ ਹਨ।

ਹਾਲਾਂਕਿ, ਕਠੋਰ ਮੌਸਮ, ਉੱਚ ਨਿਰਮਾਣ ਲਾਗਤਾਂ ਅਤੇ ਸੀਮਤ ਆਵਾਜਾਈ ਮੌਸਮ ਵਰਗੀਆਂ ਚੁਣੌਤੀਆਂ ਅਜੇ ਵੀ ਮੌਜੂਦ ਹਨ। ਸਰਕਾਰ ਮੁਤਾਬਕ ਉੱਤਰੀ ਖੇਤਰ ਵਿੱਚ ਮਾਈਨਿੰਗ, ਬੁਨਿਆਦੀ ਢਾਂਚੇ ਅਤੇ ਖੇਤੀਬਾੜੀ ਨਾਲ ਸਬੰਧਿਤ 85 ਅਰਬ ਡਾਲਰ ਤੋਂ ਵੱਧ ਦੇ ਸੰਭਾਵੀ ਨਿਵੇਸ਼ ਮੌਕੇ ਹਨ।

LEAVE A REPLY

Please enter your comment!
Please enter your name here