ਅਮਰੀਕਾ ਦੀ ਸੰਘੀ ਸਰਕਾਰ ਨੇ ਪੈਨਸਿਲਵੇਨੀਆ ਵਿੱਚ ਕਿਰਾਏ ਦੀ ਜਾਇਦਾਦ ਦੇ ਭਾਰਤੀ ਮੂਲ ਦੇ ਮਾਲਕ ਵੇਂਕਟਚਲਮ ਮਣੀ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਸਰਕਾਰ ਦਾ ਦੋਸ਼ ਹੈ ਕਿ ਮਣੀ ਨੇ ਇੱਕ ਮਹਿਲਾ ਕਿਰਾਏਦਾਰ ਨੂੰ ਜਿਨਸੀ ਤੌਰ ‘ਤੇ ਪਰੇਸ਼ਾਨ ਕੀਤਾ ਅਤੇ ਉਸ ਨਾਲ ਗਲਤ ਵਿਵਹਾਰ ਕੀਤਾ।
ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਥਿਤ ਹਰਕਤਾਂ ਸੰਘੀ ਹਾਊਸਿੰਗ ਕਾਨੂੰਨਾਂ ਦੀ ਉਲੰਘਣਾ ਹਨ। ਅਮਰੀਕੀ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਦਾਲਤ ਤੋਂ ਪੀੜਤਾ ਨੂੰ ਇਨਸਾਫ਼ ਅਤੇ ਉਚਿਤ ਰਾਹਤ ਦੇਣ ਦੀ ਮੰਗ ਕੀਤੀ ਹੈ।






