Friday, August 14, 2026
Home World News ਸਿਡਨੀ ’ਚ ਵਿਦਿਆਰਥੀਆਂ ਨੇ ਨਸਲਵਾਦ ਖ਼ਿਲਾਫ਼ ਚੁੱਕੀ ਆਵਾਜ਼, ਵਨ ਨੇਸ਼ਨ ਵਿਰੁੱਧ ਰੋਸ...

ਸਿਡਨੀ ’ਚ ਵਿਦਿਆਰਥੀਆਂ ਨੇ ਨਸਲਵਾਦ ਖ਼ਿਲਾਫ਼ ਚੁੱਕੀ ਆਵਾਜ਼, ਵਨ ਨੇਸ਼ਨ ਵਿਰੁੱਧ ਰੋਸ ਪ੍ਰਦਰਸ਼ਨ

ਪੌਲੀਨ ਹੈਨਸਨ ਦੀ ਪਾਰਟੀ ਵਿਰੁੱਧ ਕਾਰਵਾਈ ਦੀ ਮੰਗ

0
12

ਸਿਡਨੀ ਵਿੱਚ ਸਕੂਲੀ ਵਿਦਿਆਰਥੀਆਂ ਨੇ ਕਲਾਸਾਂ ਛੱਡ ਕੇ ਨਸਲਪ੍ਰਸਤੀ ਅਤੇ ਫੁੱਟ ਪਾਊ ਰਾਜਨੀਤੀ ਖ਼ਿਲਾਫ਼ ਸੜਕਾਂ ’ਤੇ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਸੰਸਦ ਮੈਂਬਰ ਪੌਲੀਨ ਹੈਨਸਨ ਅਤੇ ਉਨ੍ਹਾਂ ਦੀ ਪਾਰਟੀ ਵਨ ਨੇਸ਼ਨ ਦੀਆਂ ਨੀਤੀਆਂ ’ਤੇ ਸਵਾਲ ਚੁੱਕਦਿਆਂ ਪਰਵਾਸੀਆਂ ਅਤੇ ਘੱਟਗਿਣਤੀਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ ਵਾਲੀ ਰਾਜਨੀਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

ਇਹ ਰੈਲੀ ਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ ਵੱਲੋਂ ਕਰਵਾਈ ਗਈ। ਸਿਡਨੀ ਦੇ 12ਵੀਂ ਜਮਾਤ ਦੇ ਵਿਦਿਆਰਥੀ ਥਿਓਡੋਰ ਨੇ ਕਿਹਾ ਕਿ ਵਿਦਿਆਰਥੀ ਹਮੇਸ਼ਾ ਫਾਸ਼ੀਵਾਦ ਅਤੇ ਨਸਲਵਾਦ ਵਿਰੁੱਧ ਲੜਾਈ ਦਾ ਹਿੱਸਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਭੋਲੇ ਜਾਂ ਕਿਸੇ ਦੇ ਹੱਥਾਂ ਦੀ ਕਠਪੁਤਲੀ ਸਮਝਣਾ ਠੀਕ ਨਹੀਂ, ਕਿਉਂਕਿ ਉਨ੍ਹਾਂ ਦੀ ਵੀ ਸਮਾਜਿਕ ਮੁੱਦਿਆਂ ’ਤੇ ਆਪਣੀ ਆਵਾਜ਼ ਹੈ।

ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਸਿਰਫ਼ ਪੌਲੀਨ ਹੈਨਸਨ ਦੇ ਖ਼ਿਲਾਫ਼ ਨਹੀਂ ਹੈ, ਸਗੋਂ ਬਰਾਬਰੀ, ਬਹੁ-ਸੱਭਿਆਚਾਰਕ ਸਮਾਜ ਅਤੇ ਆਪਣੇ ਭਵਿੱਖ ਲਈ ਆਵਾਜ਼ ਉਠਾਉਣ ਨਾਲ ਜੁੜਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਨ ਨੇਸ਼ਨ ਦੀਆਂ ਨੀਤੀਆਂ ਸਮਾਜ ਵਿੱਚ ਵੰਡ ਨੂੰ ਵਧਾਵਾ ਦੇ ਸਕਦੀਆਂ ਹਨ ਅਤੇ ਇਸ ਦਾ ਅਸਰ ਪਰਵਾਸੀਆਂ ਤੇ ਘੱਟਗਿਣਤੀਆਂ ’ਤੇ ਪੈ ਸਕਦਾ ਹੈ।

ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਹੱਕ ਹੈ, ਪਰ ਸਕੂਲਾਂ ਦਾ ਮੁੱਖ ਉਦੇਸ਼ ਸਿੱਖਿਆ ਅਤੇ ਪੜ੍ਹਾਈ ਹੈ। ਕੇਂਦਰੀ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਰਹਿਣ ਅਤੇ ਵਿਰੋਧ ਪ੍ਰਦਰਸ਼ਨ ਵੀਕਐਂਡ ਦੌਰਾਨ ਕਰਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here