Friday, August 14, 2026
Home World News ਕੈਨੇਡਾ ’ਚ ਵਿੱਤੀ ਸੰਕਟ ਡੂੰਘਾ, ਟਰੱਕਿੰਗ ਖੇਤਰ ’ਤੇ ਦਿਵਾਲੀਆਪਣ ਦਾ ਖ਼ਤਰਾ

ਕੈਨੇਡਾ ’ਚ ਵਿੱਤੀ ਸੰਕਟ ਡੂੰਘਾ, ਟਰੱਕਿੰਗ ਖੇਤਰ ’ਤੇ ਦਿਵਾਲੀਆਪਣ ਦਾ ਖ਼ਤਰਾ

ਵਧਦੇ ਖ਼ਰਚਿਆਂ ਤੇ ਘਟਦੀ ਆਮਦਨ ਨੇ ਵਧਾਈ ਚਿੰਤਾ

0
7

ਕੈਨੇਡਾ ਵਿੱਚ ਮਹਿੰਗਾਈ, ਉੱਚੀਆਂ ਵਿਆਜ ਦਰਾਂ ਅਤੇ ਆਰਥਿਕ ਸੁਸਤੀ ਕਾਰਨ ਲੋਕਾਂ ਅਤੇ ਛੋਟੇ ਕਾਰੋਬਾਰਾਂ ’ਤੇ ਵਿੱਤੀ ਦਬਾਅ ਵਧ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ 2026 ਦੀ ਦੂਜੀ ਤਿਮਾਹੀ ਦੌਰਾਨ 37,523 ਕੈਨੇਡੀਅਨਾਂ ਨੇ ਦਿਵਾਲੀਆਪਣ ਜਾਂ ਕਰਜ਼ਾ-ਰਾਹਤ ਨਾਲ ਸਬੰਧਿਤ ਪ੍ਰਕਿਰਿਆਵਾਂ ਲਈ ਅਰਜ਼ੀਆਂ ਦਾਇਰ ਕੀਤੀਆਂ।

ਇਸ ਸੰਕਟ ਦਾ ਅਸਰ ਟਰੱਕਿੰਗ ਖੇਤਰ ’ਤੇ ਵੀ ਪੈ ਰਿਹਾ ਹੈ। ਡੀਜ਼ਲ, ਬੀਮਾ, ਟਰੱਕਾਂ ਦੀਆਂ ਕਿਸ਼ਤਾਂ, ਮੁਰੰਮਤ ਅਤੇ ਮਜ਼ਦੂਰੀ ਦੀਆਂ ਵਧਦੀਆਂ ਲਾਗਤਾਂ ਦੇ ਨਾਲ ਮਾਲ ਢੋਆ-ਢੁਆਈ ਦੇ ਰੇਟਾਂ ’ਤੇ ਦਬਾਅ ਕਾਰਨ ਕਈ ਕੰਪਨੀਆਂ ਦੀ ਨਕਦੀ ਦੀ ਸਥਿਤੀ ਕਮਜ਼ੋਰ ਹੋਈ ਹੈ।

ਪ੍ਰਾਈਡ ਗਰੁੱਪ ਹੋਲਡਿੰਗਜ਼, ਪੰਜਾਬ ਟਰਾਂਸਪੋਰਟ ਅਤੇ ਬ੍ਰਿਟਿਸ਼ ਕੋਲੰਬੀਆ ਦੀ ਰਿਲਾਇੰਸ ਲੌਜਿਸਟਿਕਸ ਵਰਗੀਆਂ ਕੰਪਨੀਆਂ ਵਿੱਤੀ ਮੁਸ਼ਕਲਾਂ ਜਾਂ ਪੁਨਰਗਠਨ ਦੀ ਪ੍ਰਕਿਰਿਆ ਵਿੱਚੋਂ ਲੰਘ ਚੁੱਕੀਆਂ ਹਨ। ਪੰਜਾਬੀ ਭਾਈਚਾਰੇ ਦੀ ਟਰੱਕਿੰਗ ਖੇਤਰ ਵਿੱਚ ਵੱਡੀ ਹਿੱਸੇਦਾਰੀ ਹੋਣ ਕਾਰਨ ਇਸ ਸੰਕਟ ਦਾ ਅਸਰ ਟਰੱਕ ਮਾਲਕਾਂ, ਡਰਾਈਵਰਾਂ ਅਤੇ ਓਨਰ-ਓਪਰੇਟਰਾਂ ’ਤੇ ਵੀ ਪੈ ਰਿਹਾ ਹੈ।

ਮਾਹਿਰਾਂ ਮੁਤਾਬਕ ਵਧਦੇ ਖ਼ਰਚੇ ਅਤੇ ਘਟਦੀ ਆਮਦਨ ਕਾਰਨ ਨਕਦੀ ਦਾ ਸੰਕਟ ਟਰੱਕਿੰਗ ਸਮੇਤ ਕਈ ਛੋਟੇ ਕਾਰੋਬਾਰਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here