Home World News ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦੇ ਭਾਰਤ ਦੌਰੇ ਦੀਆਂ ਤਿਆਰੀਆਂ ਤੇਜ਼

ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦੇ ਭਾਰਤ ਦੌਰੇ ਦੀਆਂ ਤਿਆਰੀਆਂ ਤੇਜ਼

0
36

ਨੇਪਾਲ: ਨੇਪਾਲ ਦੇ ਨਵੇਂ ਨਿਯੁਕਤ ਅਤੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ (ਬਲੇਨ ਸ਼ਾਹ) ਆਪਣੇ ਪਹਿਲੇ ਅਧਿਕਾਰਤ ਵਿਦੇਸ਼ ਦੌਰੇ ਲਈ ਇੰਡੀਆ ਆ ਸਕਦੇ ਹਨ। ਕਾਠਮੰਡੂ ਸਰਕਾਰ ਵੱਲੋਂ ਇਸ ਉੱਚ-ਪੱਧਰੀ ਦੌਰੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਾਲੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਵਿਦੇਸ਼ ਸਕੱਤਰ ਦੀ ਮਈ ਦੇ ਮੱਧ ਵਿੱਚ ਨੇਪਾਲ ਯਾਤਰਾ ਵੀ ਪ੍ਰਸਤਾਵਿਤ ਹੈ, ਜਿਸਨੂੰ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਸੰਪਰਕਾਂ ਵਿੱਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਸੱਦੇ ਨੂੰ ਬਲੇਨ ਸ਼ਾਹ ਨੇ ਸਵੀਕਾਰ ਕਰ ਲਿਆ ਹੈ ਅਤੇ ਦੌਰੇ ਦੇ ਏਜੰਡੇ ਨੂੰ ਅੰਤਿਮ ਰੂਪ ਦੇਣ ਲਈ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਪੱਧਰ ‘ਤੇ ਚਰਚਾਵਾਂ ਜਾਰੀ ਹਨ।

35 ਸਾਲਾ ਬਲੇਂਦਰ ਸ਼ਾਹ, ਜੋ ਪਹਿਲਾਂ ਕਾਠਮੰਡੂ ਦੇ ਮੇਅਰ ਅਤੇ ਇੱਕ ਮਸ਼ਹੂਰ ਰੈਪਰ ਵਜੋਂ ਜਾਣੇ ਜਾਂਦੇ ਸਨ, ਮਾਰਚ 2026 ਵਿੱਚ ਨੇਪਾਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਦੀ ਪਾਰਟੀ ਰਾਸ਼ਟਰੀ ਸਵਤੰਤਰ ਪਾਰਟੀ ਨੇ ਚੋਣਾਂ ਵਿੱਚ ਵੱਡੀ ਜਿੱਤ ਦਰਜ ਕੀਤੀ ਸੀ।

ਇਹ ਸੰਭਾਵਿਤ ਦੌਰਾ ਭਾਰਤ-ਨੇਪਾਲ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣ ਅਤੇ “ਨੇਬਰਹੁੱਡ ਫਸਟ” ਨੀਤੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here