HomePunjabMalerkotlaਨਸ਼ਿਆਂ ਦੀ ਦਲਦਲ ਨਹੀਂ, ਖੇਡ ਮੈਦਾਨਾਂ ਦੀ ਰੌਣਕ ਬਣਨ ਨੌਜਵਾਨ; ਰੱਜੀ ਕੌਰ...

ਨਸ਼ਿਆਂ ਦੀ ਦਲਦਲ ਨਹੀਂ, ਖੇਡ ਮੈਦਾਨਾਂ ਦੀ ਰੌਣਕ ਬਣਨ ਨੌਜਵਾਨ; ਰੱਜੀ ਕੌਰ ਦੀ ਪ੍ਰਾਪਤੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ : ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ

• 70ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਗੱਤਕੇ ਦਾ ਸੋਨ ਤਗਮਾ ਜਿੱਤਣ ਵਾਲੀ ਰੱਜੀ ਕੌਰ ਦਾ ਸਨਮਾਨ; ਨੌਜਵਾਨਾਂ ਨੂੰ ਨਸ਼ਾ ਮੁਕਤ ਜੀਵਨ ਅਤੇ ਖੇਡ ਸੱਭਿਆਚਾਰ ਅਪਣਾਉਣ ਦਾ ਸੱਦਾ

ਮਾਲੇਰਕੋਟਲਾ : ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਮੈਦਾਨਾਂ ਨਾਲ ਜੁੜਨ ਵਾਲੇ ਨੌਜਵਾਨ ਹੀ ਸਿਹਤਮੰਦ ਅਤੇ ਸੁਨਹਿਰੇ ਭਵਿੱਖ ਦੀ ਸਿਰਜਣਾ ਕਰ ਸਕਦੇ ਹਨ। ਖੇਡਾਂ ਸਿਰਫ਼ ਤਗਮੇ ਜਿੱਤਣ ਦਾ ਸਾਧਨ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਅਲਾਮਤਾਂ ਤੋਂ ਬਚਾਉਣ ਦਾ ਪ੍ਰਭਾਵਸ਼ਾਲੀ ਮਾਧਿਅਮ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਐਸ.ਪੀ. ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ 70ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਗੱਤਕਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਥਨ ਦੀ ਹੋਣਹਾਰ ਵਿਦਿਆਰਥਣ ਰੱਜੀ ਕੌਰ ਨੂੰ ਸਨਮਾਨਿਤ ਕਰਦਿਆਂ ਕੀਤਾ।
ਇਸ ਮੌਕੇ ਸਕੂਲ ਸਟਾਫ਼ ਅਤੇ ਗ੍ਰਾਮ ਪੰਚਾਇਤ ਦੀ ਮੌਜੂਦਗੀ ਵਿੱਚ ਰੱਜੀ ਕੌਰ ਦੀ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਧੀਆਂ ਅੱਜ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦਿਆਂ ਸਦਕਾ ਕੌਮੀ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾ ਰਹੀਆਂ ਹਨ।
ਐਸ.ਐਸ.ਪੀ. ਖੱਖ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੇ ਹੱਥਾਂ ਵਿੱਚ ਨਸ਼ਾ ਨਹੀਂ, ਖੇਡਾਂ ਦਾ ਸਾਮਾਨ ਅਤੇ ਅੱਖਾਂ ਵਿੱਚ ਵੱਡੇ ਸੁਪਨੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਮਾਲੇਰਕੋਟਲਾ ਦੀ ਸਿਰਜਣਾ ਲਈ ਪੁਲਿਸ ਦੀ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਦੇ ਨਾਲ-ਨਾਲ ਨੌਜਵਾਨਾਂ ਦੀ ਖੇਡ ਮੈਦਾਨਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੋੜਿਆ ਜਾਵੇ, ਤਾਂ ਜੋ ਉਨ੍ਹਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਿਹਤਮੰਦ ਜੀਵਨਸ਼ੈਲੀ ਵਿਕਸਤ ਹੋ ਸਕੇ।
ਉਨ੍ਹਾਂ ਕਿਹਾ ਕਿ ਰੱਜੀ ਕੌਰ ਵਰਗੀਆਂ ਧੀਆਂ ਦੀ ਕਾਮਯਾਬੀ ਇਹ ਸੁਨੇਹਾ ਦਿੰਦੀ ਹੈ ਕਿ ਜਦੋਂ ਨੌਜਵਾਨਾਂ ਦੇ ਕਦਮ ਖੇਡ ਮੈਦਾਨਾਂ ਵੱਲ ਵਧਦੇ ਹਨ ਤਾਂ ਨਸ਼ਾ ਮੁਕਤ ਅਤੇ ਰੌਸ਼ਨ ਭਵਿੱਖ ਦੀਆਂ ਰਾਹਾਂ ਖੁੱਲ੍ਹਦੀਆਂ ਹਨ। ਉਨ੍ਹਾਂ ਰੱਜੀ ਕੌਰ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਰਪੰਚ ਕਮਲਜੀਤ ਸਿੰਘ ਵੜੈਚ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਥਨ ਰਮਨਦੀਪ ਕੌਰ ਵਡੈਚ, ਡੀ.ਪੀ.ਟੀ ਨਵਜੀਤ ਸਿੰਘ, ਕੋਚ ਗੁਰਜੀਵਨ ਸਿੰਘ, ਮਹੰਤ ਗੋਪਾਲ ਦਾਸ, ਗੁਰਮੇਲ ਸਿੰਘ, ਕੌਰ ਸਿੰਘ, ਹਰਦੇਵ ਸਿੰਘ ਆੜਤੀਆ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments