Google search engine
HomeNationalਜੰਮੂ-ਕਸ਼ਮੀਰ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ, 179 ਅਧਿਕਾਰੀਆਂ ਦੇ ਤਬਾਦਲੇ

ਜੰਮੂ-ਕਸ਼ਮੀਰ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ, 179 ਅਧਿਕਾਰੀਆਂ ਦੇ ਤਬਾਦਲੇ

ਜੰਮੂ: ਜੰਮੂ ਅਤੇ ਕਸ਼ਮੀਰ ਵਿੱਚ ਇੱਕ ਵੱਡੇ ਪ੍ਰਸ਼ਾਸਕੀ ਫੇਰਬਦਲ ਤਹਿਤ ਆਮ ਪ੍ਰਸ਼ਾਸਨ ਵਿਭਾਗ ਨੇ 179 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਇਸ ਵਿਆਪਕ ਫੇਰਬਦਲ ਵਿੱਚ ਮਾਲੀਆ, ਪੇਂਡੂ ਵਿਕਾਸ, ਰਿਹਾਇਸ਼, ਸਿੱਖਿਆ, ਮਾਈਨਿੰਗ ਅਤੇ ਸਮਾਜ ਭਲਾਈ ਵਰਗੇ ਕਈ ਅਹਿਮ ਵਿਭਾਗ ਸ਼ਾਮਲ ਹਨ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਪ੍ਰਸ਼ਾਸਨਿਕ ਕਾਰਗੁਜ਼ਾਰੀ ਅਤੇ ਵਿਭਾਗਾਂ ਵਿਚਕਾਰ ਤਾਲਮੇਲ ਹੋਰ ਮਜ਼ਬੂਤ ਹੋਵੇਗਾ।

ਇਸ ਤਬਦੀਲੀ ਦੌਰਾਨ ਆਸਿਫ ਹਾਮਿਦ ਖਾਨ ਨੂੰ ਜਲ ਸ਼ਕਤੀ ਵਿਭਾਗ ਵਿੱਚ ਸਕੱਤਰ ਨਿਯੁਕਤ ਕੀਤਾ ਗਿਆ, ਜਦਕਿ ਸਮਿਤਾ ਸ਼ੇੈਟੀ ਨੂੰ ਜੰਮੂ-ਕਸ਼ਮੀਰ ਹਾਊਸਿੰਗ ਬੋਰਡ ਦਾ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ। ਇਸੇ ਤਰ੍ਹਾਂ ਮਨਜ਼ੂਰ ਅਹਮਦ ਕਾਦਰੀ ਨੂੰ ਜੰਮੂ-ਕਸ਼ਮੀਰ ਫਾਇਨੈਂਸ਼ਲ ਕਾਰਪੋਰੇਸ਼ਨ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ।

ਇਸ ਦੇ ਨਾਲ ਹੋਰ ਕਈ ਸੀਨੀਅਰ ਅਧਿਕਾਰੀਆਂ ਨੂੰ ਵੀ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਜਿਸਨੂੰ ਸਰਕਾਰ ਵੱਲੋਂ ਪ੍ਰਸ਼ਾਸਨਿਕ ਕੁਸ਼ਲਤਾ ਵਧਾਉਣ ਅਤੇ ਸਰਕਾਰੀ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI