Home World News ਟਰੰਪ ਦੀ ਤਸਵੀਰ ਵਾਲੇ 250 ਡਾਲਰ ਦੇ ਨੋਟ ‘ਤੇ ਚਰਚਾ ਤੇਜ਼, ਕਾਂਗਰਸ...

ਟਰੰਪ ਦੀ ਤਸਵੀਰ ਵਾਲੇ 250 ਡਾਲਰ ਦੇ ਨੋਟ ‘ਤੇ ਚਰਚਾ ਤੇਜ਼, ਕਾਂਗਰਸ ਦੀ ਮਨਜ਼ੂਰੀ ਲਾਜ਼ਮੀ

0
2

ਵਾਸ਼ਿੰਗਟਨ: ਡੋਨਾਲਡ ਟਰੰਪ ਨੂੰ ਲੈ ਕੇ ਅਮਰੀਕਾ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਹੈ। ਇਸ ਵਾਰ ਮਾਮਲਾ ਰਾਜਨੀਤੀ ਨਾਲ ਨਹੀਂ, ਸਗੋਂ ਅਮਰੀਕੀ ਕਰੰਸੀ ਨਾਲ ਜੁੜਿਆ ਹੋਇਆ ਹੈ। ਰਿਪੋਰਟਾਂ ਅਨੁਸਾਰ 250 ਡਾਲਰ ਦਾ ਨਵਾਂ ਬੈਂਕ ਨੋਟ ਜਾਰੀ ਕਰਨ ਦੇ ਪ੍ਰਸਤਾਵ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ‘ਤੇ ਡੋਨਾਲਡ ਟਰੰਪ ਦੀ ਤਸਵੀਰ ਛਾਪਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਅਮਰੀਕੀ ਖਜ਼ਾਨਾ ਸਕੱਤਰ ਸਕੌਟ ਬੈਸੇਂਟ ਨੇ ਕਿਹਾ ਹੈ ਕਿ ਮੌਜੂਦਾ ਅਮਰੀਕੀ ਕਾਨੂੰਨ ਅਨੁਸਾਰ ਕਿਸੇ ਵੀ ਜੀਵਤ ਵਿਅਕਤੀ ਦੀ ਤਸਵੀਰ ਨੂੰ ਅਮਰੀਕੀ ਕਰੰਸੀ ‘ਤੇ ਛਾਪਣ ਦੀ ਇਜਾਜ਼ਤ ਨਹੀਂ ਹੈ। ਇਹ ਨਿਯਮ ਲਗਭਗ 150 ਸਾਲਾਂ ਤੋਂ ਲਾਗੂ ਹੈ ਅਤੇ ਹੁਣ ਤੱਕ ਇਸ ਦੀ ਪਾਲਣਾ ਕੀਤੀ ਜਾ ਰਹੀ ਹੈ।

ਟਰੰਪ ਸਮਰਥਕ ਇਸ ਕਾਨੂੰਨ ਵਿੱਚ ਸੋਧ ਦੀ ਮੰਗ ਕਰ ਰਹੇ ਹਨ ਤਾਂ ਜੋ 250 ਡਾਲਰ ਦਾ ਨਵਾਂ ਨੋਟ ਜਾਰੀ ਕੀਤਾ ਜਾ ਸਕੇ। ਜੇਕਰ ਇਹ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹੈ, ਤਾਂ ਟਰੰਪ 150 ਸਾਲਾਂ ਤੋਂ ਵੱਧ ਸਮੇਂ ਬਾਅਦ ਅਮਰੀਕੀ ਕਰੰਸੀ ‘ਤੇ ਤਸਵੀਰ ਵਾਲੇ ਪਹਿਲੇ ਜੀਵਤ ਵਿਅਕਤੀ ਬਣ ਸਕਦੇ ਹਨ।

ਇਸ ਮਾਮਲੇ ਨੇ ਅਮਰੀਕੀ ਸਿਆਸਤ ਅਤੇ ਸੋਸ਼ਲ ਮੀਡੀਆ ‘ਤੇ ਵੱਡੀ ਬਹਿਸ ਛੇੜ ਦਿੱਤੀ ਹੈ। ਸਮਰਥਕ ਇਸ ਨੂੰ ਟਰੰਪ ਦੇ ਪ੍ਰਭਾਵ ਅਤੇ ਲੋਕਪ੍ਰਿਯਤਾ ਦਾ ਪ੍ਰਤੀਕ ਦੱਸ ਰਹੇ ਹਨ, ਜਦਕਿ ਵਿਰੋਧੀ ਧਿਰ ਇਸ ਨੂੰ ਰਾਜਨੀਤਿਕ ਪ੍ਰਚਾਰ ਅਤੇ ਪਰੰਪਰਾਵਾਂ ਤੋਂ ਹਟ ਕੇ ਕਦਮ ਕਰਾਰ ਦੇ ਰਹੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ 250 ਡਾਲਰ ਦੇ ਨਵੇਂ ਨੋਟ ਦੀ ਸ਼ੁਰੂਆਤ ਆਪਣੇ ਆਪ ਵਿੱਚ ਵੀ ਇੱਕ ਵੱਡਾ ਬਦਲਾਅ ਹੋਵੇਗਾ। ਮੌਜੂਦਾ ਸਮੇਂ ਅਮਰੀਕਾ ਵਿੱਚ 1, 5, 10, 20, 50 ਅਤੇ 100 ਡਾਲਰ ਦੇ ਨੋਟ ਸਭ ਤੋਂ ਵੱਧ ਪ੍ਰਚਲਿਤ ਹਨ। ਨਵੇਂ ਮੁੱਲ ਦੇ ਨੋਟ ਨਾਲ ਕਰੰਸੀ ਪ੍ਰਣਾਲੀ ਵਿੱਚ ਵੀ ਤਬਦੀਲੀਆਂ ਆ ਸਕਦੀਆਂ ਹਨ।

ਫਿਲਹਾਲ ਇਹ ਪ੍ਰਸਤਾਵ ਚਰਚਾ ਦੇ ਪੜਾਅ ਵਿੱਚ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਯੂਨਾਇਟਡ ਸਟੇਟਸ ਕਾਂਗਰਸ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਅੰਤਿਮ ਫੈਸਲਾ ਆਉਣ ਵਿੱਚ ਹਾਲੇ ਸਮਾਂ ਲੱਗ ਸਕਦਾ ਹੈ, ਪਰ ਇਸ ਮੁੱਦੇ ਨੇ ਇੱਕ ਵਾਰ ਫਿਰ ਟਰੰਪ ਨੂੰ ਅਮਰੀਕੀ ਅਤੇ ਵਿਸ਼ਵ ਰਾਜਨੀਤੀ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ।

NO COMMENTS

LEAVE A REPLY

Please enter your comment!
Please enter your name here