Home World News ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਅਮਰੀਕਾ-ਇਰਾਨ ਸਮਝੌਤੇ ਦੀ ਉਮੀਦ, ਅੱਜ ਹੋ ਸਕਦਾ...

ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਅਮਰੀਕਾ-ਇਰਾਨ ਸਮਝੌਤੇ ਦੀ ਉਮੀਦ, ਅੱਜ ਹੋ ਸਕਦਾ ਹੈ ਐਲਾਨ

0
4

ਤੇਹਰਾਨ: ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲ੍ਹਣ ਦੇ ਮੁੱਦੇ ‘ਤੇ ਅਮਰੀਕਾ ਅਤੇ ਇਰਾਨ ਵਿਚਾਲੇ ਅੱਜ ਬੁੱਧਵਾਰ ਤੱਕ ਸਮਝੌਤਾ ਹੋਣ ਦੀ ਸੰਭਾਵਨਾ ਹੈ। ਅਮਰੀਕਾ ਦੇ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਦੋਵੇਂ ਦੇਸ਼ ਇਸ ਮੁੱਦੇ ‘ਤੇ ਅੰਤਿਮ ਪੜਾਅ ਦੀ ਗੱਲਬਾਤ ਕਰ ਰਹੇ ਹਨ। ਉੱਥੇ ਹੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਵਾਰਤਾ ਸਿਰਫ ਹੋਰਮੁਜ਼ ਸਟ੍ਰੇਟ ਵਿੱਚ ਸਮੁੰਦਰੀ ਆਵਾਜਾਈ ਬਹਾਲ ਕਰਨ ਤੱਕ ਸੀਮਿਤ ਹੈ, ਜਦਕਿ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਵੱਖਰਾ ਸਮਝੌਤਾ ਕੀਤਾ ਜਾਵੇਗਾ।

ਰੂਬੀਓ ਨੇ ਕਿਹਾ ਕਿ ਅਮਰੀਕਾ ਦਾ ਅੰਤਿਮ ਟੀਚਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਇਸ ਲਈ ਪਰਮਾਣੂ ਮੁੱਦੇ ‘ਤੇ ਅੱਗੇ ਵੱਖਰੇ ਪੱਧਰ ‘ਤੇ ਗੱਲਬਾਤ ਜਾਰੀ ਰਹੇਗੀ।

ਇਸ ਦੌਰਾਨ ਇਰਾਨ ਨੇ ਦੱਸਿਆ ਹੈ ਕਿ ਉਹ ਓਮਾਨ ਨਾਲ ਮਿਲ ਕੇ ਹੋਰਮੁਜ਼ ਸਟ੍ਰੇਟ ਰਾਹੀਂ ਜਹਾਜ਼ਾਂ ਦੀ ਆਵਾਜਾਈ ਲਈ ਇੱਕ ਸੁਰੱਖਿਅਤ ਅਤੇ ਅਸਥਾਈ ਰਸਤਾ ਤਿਆਰ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਨਵੀਂ ਵਿਵਸਥਾ ਤਹਿਤ ਸਟ੍ਰੇਟ ਵਿੱਚ ਦਾਖਲ ਹੋਣ ਵਾਲੇ ਸਾਰੇ ਜਹਾਜ਼ਾਂ ਦੀ ਨਿਗਰਾਨੀ ਅਤੇ ਕੰਟਰੋਲ ਇਰਾਨ ਕੋਲ ਰਹੇਗਾ, ਜਦਕਿ ਸਟ੍ਰੇਟ ਤੋਂ ਬਾਹਰ ਨਿਕਲਣ ਵਾਲੇ ਜਹਾਜ਼ਾਂ ਨੂੰ ਓਮਾਨ ਵੱਖਰੇ ਰਸਤੇ ਰਾਹੀਂ ਕਲੀਅਰੈਂਸ ਜਾਰੀ ਕਰੇਗਾ।

ਸੂਤਰਾਂ ਮੁਤਾਬਕ ਓਮਾਨ ਕਿਸੇ ਵੀ ਜਹਾਜ਼ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਉਸ ਦੀ ਜਾਣਕਾਰੀ ਇਰਾਨ ਨਾਲ ਸਾਂਝੀ ਕਰੇਗਾ। ਜੇਕਰ ਇਹ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਦੁਨੀਆ ਦੀਆਂ ਤੇਲ ਸਪਲਾਈ ਲਾਈਨਾਂ ਅਤੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਨੂੰ ਵੱਡੀ ਰਾਹਤ ਮਿਲ ਸਕਦੀ ਹੈ।

LEAVE A REPLY

Please enter your comment!
Please enter your name here