Google search engine
HomeWorld Newsਅਮਰੀਕਾ: ਵਿੰਟਰ ਸਟਾਰਮ ਕਾਰਨ ਏਅਰ ਇੰਡੀਆ ਦੀਆਂ ਉਡਾਣਾਂ ਰੱਦ

ਅਮਰੀਕਾ: ਵਿੰਟਰ ਸਟਾਰਮ ਕਾਰਨ ਏਅਰ ਇੰਡੀਆ ਦੀਆਂ ਉਡਾਣਾਂ ਰੱਦ

ਅਮਰੀਕਾ: ਏਅਰ ਇੰਡੀਆ ਨੇ ਨਿਊਯਾਰਕ ਅਤੇ ਨਿਊ ਜਰਸੀ ਦੇ ਨਿਊਅਰਕ ਤੋਂ 25 ਅਤੇ 26 ਜਨਵਰੀ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਹ ਫੈਸਲਾ ਯਾਤਰੀਆਂ ਅਤੇ ਕ੍ਰੂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ।

ਟਰੈਵਲ ਐਡਵਾਈਜ਼ਰੀ ਅਨੁਸਾਰ, ਐਤਵਾਰ ਸਵੇਰ ਤੋਂ ਸੋਮਵਾਰ ਤੱਕ ਨਿਊਯਾਰਕ, ਨਿਊ ਜਰਸੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਅਤੇ ਤੇਜ਼ ਠੰਡ ਦੀ ਸੰਭਾਵਨਾ ਹੈ। ਇਸ ਦੌਰਾਨ ਉਡਾਣ ਸੰਚਾਲਨ ‘ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ।

ਰਾਸ਼ਟਰੀ ਮੌਸਮ ਸੇਵਾ (NWS) ਨੇ ਚੇਤਾਵਨੀ ਜਾਰੀ ਕੀਤੀ ਹੈ। ਤੂਫਾਨ ਕੇਂਦਰੀ ਮੈਦਾਨਾਂ ਤੋਂ ਉੱਤਰ-ਪੂਰਬ ਤੱਕ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਰੀ ਬਰਫ਼ ਅਤੇ ਖ਼ਤਰਨਾਕ ਠੰਢ ਕਾਰਨ ਕਈ ਖੇਤਰਾਂ ਵਿੱਚ ਸੜਕਾਂ ਬੰਦ ਹੋਣ, ਬਿਜਲੀ ਰੁਕਣ ਅਤੇ ਯਾਤਰਾ ਵਿੱਚ ਰੁਕਾਵਟ ਹੋ ਸਕਦੀ ਹੈ।

ਰਾਸ਼ਟਰਪਤੀ ਨੇ FEMA ਨੂੰ ਪੂਰੀ ਤਰ੍ਹਾਂ ਅਲਰਟ ‘ਤੇ ਰੱਖਿਆ ਹੈ। ਸੰਘੀ ਅਤੇ ਸਥਾਨਕ ਏਜੰਸੀਆਂ ਨੂੰ ਐਮਰਜੈਂਸੀ ਜਵਾਬ ਦੇਣ ਦੇ ਹੁਕਮ ਦਿੱਤੇ ਗਏ ਹਨ। ਮੌਸਮ ਮਾਹਿਰਾਂ ਲੋਕਾਂ ਨੂੰ ਸਿਰਫ਼ ਜ਼ਰੂਰੀ ਯਾਤਰਾ ਕਰਨ ਦੀ ਸਲਾਹ ਦੇ ਰਹੇ ਹਨ। ਏਅਰ ਇੰਡੀਆ ਤੋਂ ਇਲਾਵਾ, ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਵੀ ਪ੍ਰਭਾਵਿਤ ਖੇਤਰਾਂ ਲਈ ਉਡਾਣਾਂ ਰੱਦ ਕੀਤੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments