Wednesday, August 19, 2026
Home World News ਟਰੰਪ ਨੇ SAVE America Act ਲਈ ਭਾਰਤ ਦੀ ਚੋਣ ਪ੍ਰਣਾਲੀ ਦਾ ਦਿੱਤਾ...

ਟਰੰਪ ਨੇ SAVE America Act ਲਈ ਭਾਰਤ ਦੀ ਚੋਣ ਪ੍ਰਣਾਲੀ ਦਾ ਦਿੱਤਾ ਹਵਾਲਾ

ਟਰੰਪ ਨੇ SAVE America Act ਲਈ ਭਾਰਤ ਦੀ ਵੋਟਰ ਆਈਡੀ ਪ੍ਰਣਾਲੀ ਦੀ ਉਦਾਹਰਨ ਦਿੱਤੀ।

0
7

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ SAVE America Act ਪਾਸ ਕਰਨ ਦੀ ਮੰਗ ਮੁੜ ਦੁਹਰਾਉਂਦਿਆਂ ਭਾਰਤ ਦੀ ਵੋਟਰ ਪਛਾਣ ਪ੍ਰਣਾਲੀ ਦੀ ਉਦਾਹਰਨ ਦਿੱਤੀ। ਟਰੰਪ ਨੇ ਕਿਹਾ ਕਿ ਭਾਰਤ ਵਿੱਚ ਵੋਟਰਾਂ ਲਈ ਫੋਟੋ ਆਈਡੀ ਦੀ ਵਿਵਸਥਾ ਹੈ ਅਤੇ ਅਮਰੀਕਾ ਨੂੰ ਵੀ ਚੋਣਾਂ ਵਿੱਚ ਪਛਾਣ ਤੇ ਨਾਗਰਿਕਤਾ ਦੀ ਪੁਸ਼ਟੀ ਲਈ ਸਖ਼ਤ ਨਿਯਮ ਲਾਗੂ ਕਰਨੇ ਚਾਹੀਦੇ ਹਨ।

ਵਾਈਟ ਹਾਊਸ ਮੁਤਾਬਕ ਪ੍ਰਸਤਾਵਿਤ SAVE America Act ਦਾ ਉਦੇਸ਼ ਸੰਘੀ ਚੋਣਾਂ ਵਿੱਚ ਸਿਰਫ਼ ਅਮਰੀਕੀ ਨਾਗਰਿਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣਾ ਹੈ। ਇਸ ਤਹਿਤ ਵੋਟਰ ਰਜਿਸਟ੍ਰੇਸ਼ਨ ਲਈ ਨਾਗਰਿਕਤਾ ਦਾ ਸਬੂਤ ਅਤੇ ਵੈਧ ਪਛਾਣ ਪੱਤਰ ਲਾਜ਼ਮੀ ਕਰਨ ਦੀ ਤਜਵੀਜ਼ ਹੈ। ਟਰੰਪ ਨੇ ਕਾਂਗਰਸ ਨੂੰ ਬਿੱਲ ਜਲਦ ਪਾਸ ਕਰਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here