Tuesday, August 18, 2026
Home Entertainment ‘Vimal Elaichi’ ਇਸ਼ਤਿਹਾਰ ਮਾਮਲੇ ’ਚ ਸ਼ਾਹਰੁਖ ਖਾਨ, ਅਜੇ ਦੇਵਗਨ ਤੇ ਟਾਈਗਰ ਸ਼ਰਾਫ...

‘Vimal Elaichi’ ਇਸ਼ਤਿਹਾਰ ਮਾਮਲੇ ’ਚ ਸ਼ਾਹਰੁਖ ਖਾਨ, ਅਜੇ ਦੇਵਗਨ ਤੇ ਟਾਈਗਰ ਸ਼ਰਾਫ ਨੂੰ FDA ਦਾ ਨੋਟਿਸ

‘ਵਿਮਲ ਇਲਾਇਚੀ’ ਇਸ਼ਤਿਹਾਰ ਮਾਮਲੇ ’ਚ ਤਿੰਨਾਂ ਅਦਾਕਾਰਾਂ ਤੋਂ 15 ਦਿਨਾਂ ਵਿੱਚ ਜਵਾਬ ਮੰਗਿਆ ਗਿਆ।

0
5

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਨੇ ‘ਵਿਮਲ ਇਲਾਇਚੀ’ ਦੇ ਇਸ਼ਤਿਹਾਰ ਨੂੰ ਲੈ ਕੇ ਅਦਾਕਾਰ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਤਿੰਨਾਂ ਨੂੰ 15 ਦਿਨਾਂ ਦੇ ਅੰਦਰ ਆਪਣਾ ਜਵਾਬ ਦੇਣ ਲਈ ਕਿਹਾ ਗਿਆ ਹੈ। FDA ਨੇ ਇਸ ਨੂੰ ‘ਆਖਰੀ ਚਿਤਾਵਨੀ’ ਦੱਸਦਿਆਂ ਕਿਹਾ ਹੈ ਕਿ ਇਸ਼ਤਿਹਾਰ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਉਲੰਘਣਾ ਕਰਦਾ ਜਾਪਦਾ ਹੈ।

FDA ਮੁਤਾਬਕ ‘ਵਿਮਲ ਇਲਾਇਚੀ’ ਦੀ ਬ੍ਰਾਂਡਿੰਗ ਦਾ ਸਬੰਧ ‘ਵਿਮਲ ਪਾਨ ਮਸਾਲਾ’ ਨਾਲ ਬਣਦਾ ਦਿਖਾਈ ਦਿੰਦਾ ਹੈ। ਵਿਭਾਗ ਦਾ ਦੋਸ਼ ਹੈ ਕਿ ਇਹ ਪਾਬੰਦੀਸ਼ੁਦਾ ਪਾਨ ਮਸਾਲਾ ਜਾਂ ਤੰਬਾਕੂ ਉਤਪਾਦਾਂ ਦੀ ਅਸਿੱਧੇ ਜਾਂ ਸਰੋਗੇਟ ਪ੍ਰਮੋਸ਼ਨ ਹੋ ਸਕਦੀ ਹੈ, ਜਿਸ ਨਾਲ ਖਪਤਕਾਰ ਗੁੰਮਰਾਹ ਹੋ ਸਕਦੇ ਹਨ।

ਨੋਟਿਸ ਵਿੱਚ ਅਦਾਕਾਰਾਂ ਨੂੰ ਇਸ਼ਤਿਹਾਰ ਨਾਲ ਆਪਣੀ ਭਾਗੀਦਾਰੀ ਤੁਰੰਤ ਖਤਮ ਕਰਨ ਅਤੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼, ਵੈੱਬਸਾਈਟਾਂ ਤੇ ਹੋਰ ਡਿਜ਼ੀਟਲ ਪਲੇਟਫਾਰਮਾਂ ਤੋਂ ਪ੍ਰਚਾਰ ਸਮੱਗਰੀ ਹਟਾਉਣ ਲਈ ਕਿਹਾ ਗਿਆ ਹੈ।

ਇਸ ਦੇ ਨਾਲ FDA ਨੇ ਇਹ ਸਬੂਤ ਵੀ ਮੰਗਿਆ ਹੈ ਕਿ ‘ਵਿਮਲ ਇਲਾਇਚੀ’ ਬਾਜ਼ਾਰ ਵਿੱਚ ਇੱਕ ਸੁਤੰਤਰ ਉਤਪਾਦ ਹੈ ਜਾਂ ਇਸ ਦੀ ਵਰਤੋਂ ਵਿਮਲ ਪਾਨ ਮਸਾਲੇ ਦੀ ਸਰੋਗੇਟ ਇਸ਼ਤਿਹਾਰਬਾਜ਼ੀ ਲਈ ਕੀਤੀ ਜਾ ਰਹੀ ਹੈ। ਅਦਾਕਾਰਾਂ ਤੋਂ ਐਂਡੋਰਸਮੈਂਟ ਸਮਝੌਤੇ, ਮੁਹਿੰਮ ਦੇ ਵੇਰਵੇ ਅਤੇ ਵਿਗਿਆਪਨ ਏਜੰਸੀਆਂ ਨਾਲ ਸਬੰਧਤ ਜਾਣਕਾਰੀ ਵੀ ਮੰਗੀ ਗਈ ਹੈ।

FDA ਨੇ ਚਿਤਾਵਨੀ ਦਿੱਤੀ ਹੈ ਕਿ ਜੇ 15 ਦਿਨਾਂ ਵਿੱਚ ਜਵਾਬ ਨਾ ਮਿਲਿਆ ਜਾਂ ਜਵਾਬ ਤਸੱਲੀਬਖਸ਼ ਨਾ ਹੋਇਆ ਤਾਂ ਬਿਨਾਂ ਕਿਸੇ ਹੋਰ ਨੋਟਿਸ ਦੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here