HomeNationalਸਪਾਈਸਜੈੱਟ ਦੀ ਹੋਈ ਤਕਨੀਕੀ ਕਾਰਨਾ ਕਰਕੇ ਐਮਰਜੈਂਸੀ ਲੈਂਡਿੰਗ

ਸਪਾਈਸਜੈੱਟ ਦੀ ਹੋਈ ਤਕਨੀਕੀ ਕਾਰਨਾ ਕਰਕੇ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ: ਸਪਾਈਸਜੈੱਟ ਦੀ ਦਿੱਲੀ ਤੋਂ ਲੇਹ ਜਾ ਰਹੀ ਬੋਇੰਗ 737 ਉਡਾਣ ਨੂੰ ਮੰਗਲਵਾਰ ਸਵੇਰੇ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਜਹਾਜ਼ ਵਿੱਚ ਸਮੱਸਿਆ ਆ ਗਈ, ਜਿਸ ਕਾਰਨ ਪਾਇਲਟ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਹਾਜ਼ ਨੂੰ ਵਾਪਸ ਦਿੱਲੀ ਹਵਾਈ ਅੱਡੇ ‘ਤੇ ਉਤਾਰ ਲਿਆ।

ਸੂਤਰਾਂ ਮੁਤਾਬਕ, ਜਹਾਜ਼ ਦੇ ਇੰਜਣ ਨੰਬਰ 2 ਵਿੱਚ ਖਰਾਬੀ ਆਉਣ ਕਾਰਨ ਇਹ ਫ਼ੈਸਲਾ ਲਿਆ ਗਿਆ। ਉਸ ਵੇਲੇ ਜਹਾਜ਼ ਵਿੱਚ ਲਗਭਗ 150 ਯਾਤਰੀ ਸਵਾਰ ਸਨ। ਖੁਸ਼ਕਿਸਮਤੀ ਨਾਲ ਜਹਾਜ਼ ਸੁਰੱਖਿਅਤ ਢੰਗ ਨਾਲ ਲੈਂਡ ਕਰ ਗਿਆ ਅਤੇ ਸਾਰੇ ਯਾਤਰੀਆਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਲਿਆ ਗਿਆ।

ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਤਕਨੀਕੀ ਸਮੱਸਿਆ ਦੇ ਚਲਦੇ ਉਡਾਣ ਨੂੰ ਵਾਪਸ ਮੋੜਿਆ ਗਿਆ। ਯਾਤਰੀਆਂ ਲਈ ਵਿਕਲਪਿਕ ਯਾਤਰਾ ਪ੍ਰਬੰਧ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ।

ਇਸ ਘਟਨਾ ਨਾਲ ਯਾਤਰੀਆਂ ਵਿੱਚ ਕੁਝ ਸਮੇਂ ਲਈ ਘਬਰਾਹਟ ਜ਼ਰੂਰ ਦੇਖੀ ਗਈ, ਪਰ ਸਮੇਂ ‘ਤੇ ਲਏ ਗਏ ਫ਼ੈਸਲੇ ਨਾਲ ਵੱਡਾ ਹਾਦਸਾ ਟਲ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI