ਹੈਦਰਾਬਾਦ ਹਾਊਸ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਨਿੱਘੇ ਸਵਾਗਤ ਅਤੇ ਪਰਾਹੁਣਚਾਰੀ ਲਈ ਧੰਨਵਾਦ ਕੀਤਾ।
ਕਾਰਨੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਉੱਚ-ਪੱਧਰੀ ਮੁਲਾਕਾਤਾਂ ਵਿੱਚ ਅਭੂਤਪੂਰਵ ਵਾਧਾ ਹੋਇਆ ਹੈ:
-
ਵਿਦੇਸ਼ ਮੰਤਰੀ ਪੰਜ ਵਾਰ ਮਿਲ ਚੁੱਕੇ ਹਨ।
-
ਚਾਰ ਕੈਨੇਡੀਅਨ ਮੰਤਰੀ ਵਫ਼ਦਾਂ ਸਮੇਤ ਭਾਰਤ ਆਏ।
-
ਸੂਬਾਈ ਪ੍ਰੀਮੀਅਰਾਂ ਦੀਆਂ ਭਾਰਤ ਯਾਤਰਾਂ ਹੋਈਆਂ।
-
ਇੱਕ ਸਾਲ ਵਿੱਚ ਦੋ ਦਹਾਕਿਆਂ ਨਾਲੋਂ ਵੱਧ ਸਰਕਾਰੀ ਰਾਬਤਾ ਦਰਜ ਕੀਤਾ ਗਿਆ।
ਉਨ੍ਹਾਂ ਦੇ ਸ਼ਬਦਾਂ ਵਿੱਚ, ਇਹ ਸਿਰਫ਼ ਰਿਸ਼ਤਿਆਂ ਦਾ ਨਵੀਨੀਕਰਨ ਨਹੀਂ, ਸਗੋਂ ਭਰੋਸੇ ਅਤੇ ਦੂਰਅੰਦੇਸ਼ੀ ਨਾਲ ਕੀਮਤੀ ਭਾਈਵਾਲੀ ਦਾ ਵਿਸਥਾਰ ਹੈ।
ਭਾਰਤ ਦੀ ਆਰਥਿਕ ਉਡਾਣ ਦੀ ਤਾਰੀਫ਼
ਕਾਰਨੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਨੇ ਵਿਸ਼ਵ ਪੱਧਰ ‘ਤੇ ਆਰਥਿਕ ਤਾਕਤ ਵਜੋਂ ਆਪਣੀ ਮਜ਼ਬੂਤ ਪਹਿਚਾਣ ਬਣਾਈ ਹੈ।
ਉਨ੍ਹਾਂ ਨੇ ਉੱਭਰਦੇ ਖੇਤਰਾਂ ਵਿੱਚ ਭਾਰਤ ਦੀ ਤਰੱਕੀ ਦਾ ਖਾਸ ਜ਼ਿਕਰ ਕੀਤਾ:
-
ਸਾਫ਼ ਊਰਜਾ
-
ਡਿਜੀਟਲ ਅਰਥਵਿਵਸਥਾ
-
ਬਾਇਓਫਿਊਲ
-
ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI)
ਉਨ੍ਹਾਂ ਕਿਹਾ ਕਿ ਕੈਨੇਡਾ ਵੀ ਇਨ੍ਹਾਂ ਖੇਤਰਾਂ ਵਿੱਚ ਸਮਾਨ ਅਭਿਲਾਸ਼ਾਵਾਂ ਰੱਖਦਾ ਹੈ ਅਤੇ ਦੋਵੇਂ ਦੇਸ਼ ਮਿਲ ਕੇ ਭਵਿੱਖੀ ਵਿਕਾਸ ਦਾ ਰਸਤਾ ਤੈਅ ਕਰ ਸਕਦੇ ਹਨ।
ਦੋਵਾਂ ਪ੍ਰਧਾਨ ਮੰਤਰੀਆਂ ਦੀ ਮੌਜੂਦਗੀ ਵਿੱਚ ਕਈ ਮਹੱਤਵਪੂਰਨ ਸਮਝੌਤਿਆਂ (MoUs) ਦਾ ਆਦਾਨ-ਪ੍ਰਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਹੋਈ ਦੁਵੱਲੀ ਵਾਰਤਾ ਵਿੱਚ ਵਪਾਰ, ਤਕਨਾਲੋਜੀ ਅਤੇ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਕਾਰਨੀ 27 ਫਰਵਰੀ ਨੂੰ ਭਾਰਤ ਪਹੁੰਚੇ ਸਨ ਅਤੇ ਮੁੰਬਈ ਤੋਂ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਇਹ ਦੌਰਾ ਭਾਰਤ–ਕੈਨੇਡਾ ਸਬੰਧਾਂ ਨੂੰ ਮੁੜ ਮਜ਼ਬੂਤੀ ਦੇਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।






