Sunday, July 19, 2026
Home National ਨਾਗਪੁਰ ਧਮਾਕਾ ਮਾਮਲਾ: SBL ਐਨਰਜੀ ਦੇ 9 ਡਾਇਰੈਕਟਰ ਗ੍ਰਿਫ਼ਤਾਰ, 18 ਮਜ਼ਦੂਰਾਂ ਦੀ...

ਨਾਗਪੁਰ ਧਮਾਕਾ ਮਾਮਲਾ: SBL ਐਨਰਜੀ ਦੇ 9 ਡਾਇਰੈਕਟਰ ਗ੍ਰਿਫ਼ਤਾਰ, 18 ਮਜ਼ਦੂਰਾਂ ਦੀ ਮੌਤ

0
48

ਨਾਗਪੁਰ: ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਐਕਸਪਲੋਸਿਵ ਬਣਾਉਣ ਵਾਲੀ ਕੰਪਨੀ ਵਿੱਚ ਹੋਏ ਭਿਆਨਕ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 9 ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਹਾਦਸੇ ਵਿੱਚ 18 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ ਸੀ ਜਦਕਿ 24 ਹੋਰ ਜ਼ਖ਼ਮੀ ਹੋਏ ਹਨ।

ਕਾਲਮੇਸ਼ਵਰ ਪੁਲਿਸ ਨੇ SBL Energy Limited ਦੇ 21 ਡਾਇਰੈਕਟਰਾਂ ਅਤੇ ਸ਼ੇਅਰਹੋਲਡਰਾਂ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 105 (ਗੈਰ-ਇਰਾਦਤਨ ਕਤਲ) ਤਹਿਤ ਮਾਮਲਾ ਦਰਜ ਕੀਤਾ ਹੈ। ਹੁਣ ਤੱਕ 9 ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੀ ਤਲਾਸ਼ ਜਾਰੀ ਹੈ।

ਐਤਵਾਰ ਸਵੇਰੇ ਕਟੋਲ ਤਹਿਸੀਲ ਦੇ ਰਾਉਲਗਾਓਂ ਵਿਖੇ ਕੰਪਨੀ ਦੀ ਡੈਟੋਨੇਟਰ ਪੈਕਿੰਗ ਯੂਨਿਟ ਵਿੱਚ ਵੱਡਾ ਧਮਾਕਾ ਹੋਇਆ। ਧਮਾਕੇ ਕਾਰਨ ਮਜ਼ਦੂਰ ਸੜ ਗਏ ਅਤੇ ਮੌਕੇ ‘ਤੇ ਹੀ 18 ਲੋਕਾਂ ਦੀ ਮੌਤ ਹੋ ਗਈ। ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਨਾਗਪੁਰ ਰੂਰਲ ਦੇ ਪੁਲਿਸ ਸੁਪਰਡੈਂਟ ਡਾ. ਹਰਸ਼ ਪੋਦਾਰ ਮੁਤਾਬਕ, Petroleum and Explosives Safety Organisation (PESO) ਅਤੇ Defence Information System for Security (DISS) ਦੀ ਸ਼ੁਰੂਆਤੀ ਰਿਪੋਰਟ ਵਿੱਚ ਕੰਪਨੀ ਵਿੱਚ ਗੰਭੀਰ ਸੁਰੱਖਿਆ ਕਮੀਆਂ ਦਰਸਾਈਆਂ ਗਈਆਂ ਹਨ।

ਲਾਸ਼ਾਂ ਬਹੁਤ ਜ਼ਿਆਦਾ ਸੜੀਆਂ ਹੋਣ ਕਾਰਨ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਲਈ ਪਰਿਵਾਰਕ ਮੈਂਬਰਾਂ ਤੋਂ ਡੀਐਨਏ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਪੀੜਤ ਪਰਿਵਾਰਾਂ ਲਈ ਕ੍ਰਮਵਾਰ 2 ਲੱਖ ਅਤੇ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਧਮਾਕੇ ਦੇ ਕਾਰਨਾਂ ਦੀ ਡੂੰਘੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਹਨ।

LEAVE A REPLY

Please enter your comment!
Please enter your name here