HomeHealth & Fitnessਨੀਦਰਲੈਂਡਜ਼ ਵਿੱਚ ਵੈਸਟ ਨਾਈਲ ਵਾਇਰਸ ਨਾਲ ਤਿੰਨ ਮੌਤਾਂ

ਨੀਦਰਲੈਂਡਜ਼ ਵਿੱਚ ਵੈਸਟ ਨਾਈਲ ਵਾਇਰਸ ਨਾਲ ਤਿੰਨ ਮੌਤਾਂ

ਨੀਦਰਲੈਂਡਜ਼ ਵਿੱਚ ਵੈਸਟ ਨਾਈਲ ਵਾਇਰਸ ਦੇ 18 ਮਾਮਲੇ, ਤਿੰਨ ਮੌਤਾਂ

ਨੀਦਰਲੈਂਡਜ਼, 11 ਸਤੰਬਰ: ਨੀਦਰਲੈਂਡਜ਼ ਵਿੱਚ ਵੈਸਟ ਨਾਈਲ ਵਾਇਰਸ ਦੀ ਲਾਗ ਕਾਰਨ ਪਿਛਲੇ ਕੁਝ ਹਫ਼ਤਿਆਂ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੀ ਜਨਤਕ ਸਿਹਤ ਸੰਸਥਾ RIVM ਨੇ ਦੱਸਿਆ ਕਿ ਮਾਮਲਿਆਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ।

RIVM ਮੁਤਾਬਕ ਪਿਛਲੇ ਮਹੀਨੇ ਦੇਸ਼ ਵਿੱਚ ਇਸ ਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਹਸਪਤਾਲ ਵਿੱਚ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ।

ਵੈਸਟ ਨਾਈਲ ਵਾਇਰਸ ਮੁੱਖ ਤੌਰ ’ਤੇ ਮੱਛਰਾਂ ਦੇ ਕੱਟਣ ਨਾਲ ਮਨੁੱਖਾਂ ਤੱਕ ਪਹੁੰਚਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਲਗਭਗ 150 ਵਿੱਚੋਂ ਇੱਕ ਸੰਕਰਮਿਤ ਵਿਅਕਤੀ ਵਿੱਚ ਇਹ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ।

WHO ਨੇ ਕਿਹਾ ਹੈ ਕਿ ਵੱਧ ਰਹੇ ਤਾਪਮਾਨ ਕਾਰਨ ਮੱਛਰਾਂ ਨੂੰ ਫੈਲਣ ਲਈ ਲੰਬਾ ਸਮਾਂ ਅਤੇ ਵੱਡਾ ਖੇਤਰ ਮਿਲ ਰਿਹਾ ਹੈ। ਇਸ ਸਾਲ ਯੂਰਪ ਵਿੱਚ ਪਈਆਂ ਲਗਾਤਾਰ ਗਰਮੀ ਦੀਆਂ ਲਹਿਰਾਂ ਨੂੰ ਵੀ ਇਸ ਵਧ ਰਹੇ ਖ਼ਤਰੇ ਨਾਲ ਜੋੜਿਆ ਜਾ ਰਿਹਾ ਹੈ। ਯੂਨਾਨ ਅਤੇ ਇਟਲੀ ਵਿੱਚ ਵੀ ਵੈਸਟ ਨਾਈਲ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments