HomeWorld Newsਗ੍ਰੀਨਲੈਂਡ ਦੀ ਰਾਜਧਾਨੀ ਨੂਕ 'ਚ ਟਰੰਪ ਵਿਰੁੱਧ “ਗ੍ਰੀਨਲੈਂਡ ਵਿਕਾਊ ਨਹੀਂ ਹੈ” ਦੇ...

ਗ੍ਰੀਨਲੈਂਡ ਦੀ ਰਾਜਧਾਨੀ ਨੂਕ ‘ਚ ਟਰੰਪ ਵਿਰੁੱਧ “ਗ੍ਰੀਨਲੈਂਡ ਵਿਕਾਊ ਨਹੀਂ ਹੈ” ਦੇ ਲੱਗੇ ਨਾਅਰੇ

ਨੂਕ (ਗ੍ਰੀਨਲੈਂਡ): ਬੀਤੇ ਦਿਨ ਗ੍ਰੀਨਲੈਂਡ ‘ਤੇ ਕਬਜ਼ੇ ਜਾਂ ਇਸ ਨੂੰ ਖਰੀਦਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੇ ਬਿਆਨਾਂ ਨੇ ਇੱਕ ਵੱਡਾ ਕੌਮਾਂਤਰੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਨਤੀਜੇ ਵਜੋਂ ਇਸ ਦੇ ਵਿਰੋਧ ‘ਚ ਗ੍ਰੀਨਲੈਂਡ ਦੀ ਰਾਜਧਾਨੀ ਨੂਕ ਵਿੱਚ ਹਜ਼ਾਰਾਂ ਲੋਕਾਂ ਨੇ ਸੜਕਾਂ ‘ਤੇ ਆ ਕੇ ਅਮਰੀਕਾ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ।

ਨੂਕ ਦੀ ਲਗਭਗ ਇੱਕ-ਚੌਥਾਈ ਆਬਾਦੀ ਡਾਊਨਟਾਊਨ ਤੋਂ ਅਮਰੀਕੀ ਸਫ਼ਾਰਤਖ਼ਾਨੇ ਤੱਕ ਪਹੁੰਚੀ। ਗ੍ਰੀਨਲੈਂਡ ਦੀ ਪੁਲਿਸ ਅਨੁਸਾਰ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਨਤਕ ਪ੍ਰਦਰਸ਼ਨ ਹੈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਰਾਸ਼ਟਰੀ ਝੰਡੇ ਅਤੇ ਪੋਸਟਰ ਫੜੇ ਹੋਏ ਸਨ ਜਿਨ੍ਹਾਂ ‘ਤੇ “ਗ੍ਰੀਨਲੈਂਡ ਵਿਕਰੀ ਲਈ ਨਹੀਂ ਹੈ” ਲਿਖਿਆ ਹੋਇਆ ਸੀ।

ਉਹ ਯੂਰਪੀ ਦੇਸ਼ ਜੋ ਗ੍ਰੀਨਲੈਂਡ ਮਾਮਲੇ ‘ਤੇ ਅਮਰੀਕਾ ਦੀਆਂ ਧਮਕੀਆਂ ਦਾ ਵਿਰੋਧ ਕਰ ਰਹੇ ਸਨ ‘ਤੇ ਅਮਰੀਕਾ ਨੇ ਸਖ਼ਤ ਰੁਖ਼ ਕਰਦਿਆਂ 8 ਦੇਸ਼ਾਂ ‘ਤੇ 10% ਟੈਰਿਫ (ਟੈਕਸ) ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਇਸ ਕਦਮ ਨੇ ਗ੍ਰੀਨਲੈਂਡ ਅਤੇ ਯੂਰਪੀ ਦੇਸ਼ਾਂ ਵਿੱਚ ਗੁੱਸੇ ਦੀ ਲਹਿਰ ਹੋਰ ਤੇਜ਼ ਕਰ ਦਿੱਤੀ ਹੈ।

ਯੂਰਪੀ ਸੰਸਦ ਮੈਂਬਰ ਅਮਰੀਕਾ ਨਾਲ ਹੋਣ ਵਾਲੇ ਅਹਿਮ ਵਪਾਰਕ ਸੌਦਿਆਂ ‘ਤੇ ਰੋਕ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਯੂਰਪੀਅਨ ਪੀਪਲਜ਼ ਪਾਰਟੀ ਦੇ ਆਗੂ ਮੈਨਫਰੈੱਡ ਵੈਬਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਐਲਾਨ ਕੀਤਾ ਕਿ ਮੌਜੂਦਾ ਹਾਲਾਤ ‘ਚ ਅਮਰੀਕਾ ਨਾਲ ਵਪਾਰਕ ਸਮਝੌਤਿਆਂ ਨੂੰ ਮਨਜ਼ੂਰੀ ਦੇਣਾ ਸੰਭਵ ਨਹੀਂ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI