HomeNationalਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰਮੀਨੀਆ ਲਈ ਤਿਆਰ ਕੀਤੇ ‘ਗਾਈਡਡ ਪਿਨਾਕਾ ਰਾਕੇਟ’...

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰਮੀਨੀਆ ਲਈ ਤਿਆਰ ਕੀਤੇ ‘ਗਾਈਡਡ ਪਿਨਾਕਾ ਰਾਕੇਟ’ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

ਨਾਗਪੁਰ : ਬੀਤੇ ਐਤਵਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਾਗਪੁਰ ਵਿਖੇ ‘ਸੋਲਰ ਡਿਫੈਂਸ ਐਂਡ ਏਅਰੋਸਪੇਸ ਲਿਮਟਿਡ’ ਦੇ ਇੱਕ ਅਹਿਮ ਸਮਾਗਮ ਦੌਰਾਨ ਦੇਸ਼ ਦੀ ਰੱਖਿਆ ਸਮਰੱਥਾ ਅਤੇ ਨਿੱਜੀ ਖੇਤਰ ਦੀ ਵਧ ਰਹੀ ਭੂਮਿਕਾ ਬਾਰੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨੇ ਸੋਲਰ ਗਰੁੱਪ ਵੱਲੋਂ ਅਰਮੀਨੀਆ ਲਈ ਤਿਆਰ ਕੀਤੇ ਗਏ ਗਾਈਡਡ ਪਿਨਾਕਾ ਰਾਕੇਟ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ, ਜੋ ਭਾਰਤ ਦੇ ਰੱਖਿਆ ਨਿਰਯਾਤ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਜੰਗ ਦਾ ਸਰੂਪ ਬਹੁਤ ਗੁੰਝਲਦਾਰ ਹੋ ਗਿਆ ਹੈ। ਹੁਣ ਜੰਗ ਸਿਰਫ਼ ਸਰਹੱਦਾਂ ਤੱਕ ਸੀਮਤ ਨਹੀਂ ਰਹੀ, ਸਗੋਂ ਊਰਜਾ ਅਤੇ ਵਪਾਰ, ਸਪਲਾਈ ਚੇਨ ਅਤੇ ਟੈਰਿਫ, ਤਕਨਾਲੋਜੀ ਅਤੇ ਸੂਚਨਾ
ਇਹ ਸਭ ਹੁਣ ਜੰਗ ਦੇ ਨਵੇਂ ਅਤੇ ਅਹਿਮ ਆਯਾਮ ਬਣ ਚੁੱਕੇ ਹਨ, ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦੇਸ਼ ਨੂੰ ਹਰ ਪੱਖੋਂ ਮਜ਼ਬੂਤ ਹੋਣਾ ਪਵੇਗਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਹੁਣ ਸਿਰਫ਼ ਹਥਿਆਰ ਖਰੀਦਣ ਵਾਲਾ ਦੇਸ਼ ਨਹੀਂ ਰਿਹਾ, ਸਗੋਂ ਇੱਕ ਵੱਡਾ ਨਿਰਯਾਤਕ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਸਾਡੇ ਡਿਫੈਂਸ ਈਕੋਸਿਸਟਮ ‘ਚ ਵਿਗਿਆਨਕ ਸੁਭਾਅ ਅਤੇ ਤਕਨਾਲੋਜੀ ਅਧਾਰਿਤ ਦ੍ਰਿਸ਼ਟੀਕੋਣ ਵਿਕਸਿਤ ਹੋਣਾ ਦੇਸ਼ ਲਈ ਬਹੁਤ ਸ਼ਲਾਘਾਯੋਗ ਹੈ।

ਰੱਖਿਆ ਮੰਤਰੀ ਨੇ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਰੱਖਿਆ ਉਤਪਾਦਨ ਸਿਰਫ਼ ਜਨਤਕ ਖੇਤਰ ਤੱਕ ਹੀ ਸੀਮਤ ਸੀ। ਪ੍ਰਾਈਵੇਟ ਸੈਕਟਰ ਕੋਲ ਹਮੇਸ਼ਾ ਸਮਰੱਥਾ ਸੀ, ਪਰ ਪਹਿਲਾਂ ਉਨ੍ਹਾਂ ਦੀ ਭਾਗੀਦਾਰੀ ਲਈ ਕੋਈ ਰਾਹ ਨਹੀਂ ਸੀ। ਮੌਜੂਦਾ ਸਰਕਾਰ ਨੇ ਨੀਤੀਆਂ ਨੂੰ ਸਰਲ ਬਣਾ ਕੇ ਅਤੇ ਨਿੱਜੀ ਖੇਤਰ ’ਤੇ ਭਰੋਸਾ ਜਤਾ ਕੇ ਇਸ ਖੇਤਰ ਨੂੰ ਖੋਲ੍ਹਿਆ ਹੈ। ਉਨ੍ਹਾਂ ਕਿਹਾ ਅੱਜ ਨਿੱਜੀ ਖੇਤਰ ਖੋਜ ਅਤੇ ਵਿਕਾਸ (R&D) ਦੇ ਮਾਮਲੇ ਵਿੱਚ ਜਨਤਕ ਖੇਤਰ ਤੋਂ ਵੀ ਅੱਗੇ ਨਿਕਲ ਰਿਹਾ ਹੈ। ਇਸ ਨਾਲ ਰੱਖਿਆ ਉਤਪਾਦਾਂ ਦੀ ਗੁਣਵੱਤਾ, ਸਮਾਂ-ਸੀਮਾ ਅਤੇ ਉਤਪਾਦਕਤਾ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments