Home Sport CWG 2026: ਅਸਮਿਤਾ ਡੇ ਨੇ ਰਚਿਆ ਇਤਿਹਾਸ, ਕਾਮਨਵੈਲਥ ਗੇਮਜ਼ ‘ਚ ਭਾਰਤ ਲਈ...

CWG 2026: ਅਸਮਿਤਾ ਡੇ ਨੇ ਰਚਿਆ ਇਤਿਹਾਸ, ਕਾਮਨਵੈਲਥ ਗੇਮਜ਼ ‘ਚ ਭਾਰਤ ਲਈ ਜੂਡੋ ਦਾ ਪਹਿਲਾ ਸੋਨ ਤਗ਼ਮਾ ਜਿੱਤਿਆ

ਅਸਮਿਤਾ ਡੇ ਨੇ ਜੂਡੋ 'ਚ ਭਾਰਤ ਨੂੰ ਦਿਵਾਇਆ ਇਤਿਹਾਸਕ ਸੋਨ ਤਗ਼ਮਾ

0
5
Asmita Dey of India celebrates with her gold medal for the Women's -48 kg final at the SEC Centre during day eight of the 2026 Commonwealth Games in Glasgow. Picture date: Friday July 31, 2026. (Photo by Steve Welsh/PA Images via Getty Images)

ਗਲਾਸਗੋ, 1 ਅਗਸਤ: ਤ੍ਰਿਪੁਰਾ ਦੀ 23 ਸਾਲਾ ਜੂਡੋਕਾ ਅਸਮਿਤਾ ਡੇ ਨੇ ਕਾਮਨਵੈਲਥ ਗੇਮਜ਼ 2026 ਵਿੱਚ ਇਤਿਹਾਸ ਰਚਦਿਆਂ ਭਾਰਤ ਨੂੰ ਜੂਡੋ ਵਿੱਚ ਪਹਿਲਾ ਸੋਨ ਤਗ਼ਮਾ ਦਿਵਾਇਆ। ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਉਨ੍ਹਾਂ ਨੇ ਕੈਨੇਡਾ ਦੀ ਹੇਡੀ ਕਵਾਚ ਨੂੰ 2-1 ਨਾਲ ਹਰਾ ਕੇ ਇਹ ਇਤਿਹਾਸਕ ਉਪਲਬਧੀ ਆਪਣੇ ਨਾਮ ਕੀਤੀ।

ਅਸਮਿਤਾ ਨੇ ਟੂਰਨਾਮੈਂਟ ਦੀ ਸ਼ੁਰੂਆਤ ਸਕਾਟਲੈਂਡ ਦੀ ਈਵਾ ਇਵਿੰਗ ਨੂੰ ਇੱਪੋਂ ਨਾਲ ਹਰਾਕੇ ਕੀਤੀ। ਇਸ ਤੋਂ ਬਾਅਦ ਸੈਮੀਫਾਈਨਲ ਵਿੱਚ ਮੇਜ਼ਬਾਨ ਦੇਸ਼ ਦੀ ਸਮਰ ਸ਼ਾਅ ਨੂੰ ਮਾਤ ਦਿੱਤੀ ਅਤੇ ਫਾਈਨਲ ਵਿੱਚ ਗੋਲਡਨ ਸਕੋਰ ਰਾਹੀਂ ਜਿੱਤ ਦਰਜ ਕਰਕੇ ਸੋਨ ਤਗ਼ਮਾ ਜਿੱਤਿਆ।

ਇਸ ਇਤਿਹਾਸਕ ਜਿੱਤ ਤੋਂ ਬਾਅਦ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੇ ਅਸਮਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਮੰਚ ‘ਤੇ ਰਾਜ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅਸਮਿਤਾ ਦੀ ਮਿਹਨਤ ਅਤੇ ਸਮਰਪਣ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਬਣੇਗਾ।

22 ਮਾਰਚ 2003 ਨੂੰ ਬੇਲੋਨੀਆ (ਤ੍ਰਿਪੁਰਾ) ਵਿੱਚ ਜਨਮੀ ਅਸਮਿਤਾ ਡੇ ਇੱਕ ਸਧਾਰਨ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਅਰਜੁਨ ਕੁਮਾਰ ਡੇ ਸਾਈਕਲ ਮੁਰੰਮਤ ਦੀ ਦੁਕਾਨ ਚਲਾਉਂਦੇ ਹਨ। ਪਹਿਲਾਂ ਉਹ 800 ਮੀਟਰ ਦੌੜਾਕ ਸਨ, ਪਰ ਕੋਚ ਦੀ ਸਲਾਹ ‘ਤੇ ਜੂਡੋ ਵੱਲ ਰੁਖ ਕੀਤਾ ਅਤੇ ਲਗਾਤਾਰ ਕਾਮਯਾਬੀਆਂ ਹਾਸਲ ਕਰਦੀਆਂ ਗਈਆਂ।

ਅਸਮਿਤਾ ਇਸ ਤੋਂ ਪਹਿਲਾਂ ਏਸ਼ੀਆਈ ਕੈਡੇਟ ਅਤੇ ਜੂਨੀਅਰ ਚੈਂਪੀਅਨਸ਼ਿਪ, ਜੂਨੀਅਰ ਏਸ਼ੀਆ ਕੱਪ, ਏਸ਼ੀਅਨ ਓਪਨ ਅਤੇ ਅਫਰੀਕਨ ਓਪਨ ਵਿੱਚ ਵੀ ਤਗ਼ਮੇ ਜਿੱਤ ਚੁੱਕੀਆਂ ਹਨ। ਤ੍ਰਿਪੁਰਾ ਦੇ ਖੇਡ ਮੰਤਰੀ ਟਿੰਕੂ ਰਾਏ ਨੇ ਵੀ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਦੇਸ਼ ਦੇ ਨੌਜਵਾਨ ਖਿਡਾਰੀਆਂ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰੇਗੀ।

LEAVE A REPLY

Please enter your comment!
Please enter your name here