Home National PM ਮੋਦੀ ਨੂੰ ਲੈ ਕੇ ਵਾਇਰਲ ਵੀਡੀਓ ਮਾਮਲਾ: 15 ਸਾਲਾ ਕੁੜੀ ਨੇ...

PM ਮੋਦੀ ਨੂੰ ਲੈ ਕੇ ਵਾਇਰਲ ਵੀਡੀਓ ਮਾਮਲਾ: 15 ਸਾਲਾ ਕੁੜੀ ਨੇ ਮੰਗੀ ਮੁਆਫ਼ੀ, ਕਿਹਾ- ‘ਮੈਂ ਭਰਮਾ ਗਈ ਸੀ’

ਵਾਇਰਲ ਵੀਡੀਓ ਮਾਮਲੇ 'ਚ 15 ਸਾਲਾ ਕੁੜੀ ਨੇ ਮੰਗੀ ਮੁਆਫ਼ੀ

0
5

ਨਵੀਂ ਦਿੱਲੀ, 1 ਅਗਸਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਵਾਲੀ ਵਾਇਰਲ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਕਥਿਤ 15 ਸਾਲਾ ਕੁੜੀ ਨੇ ਸੋਸ਼ਲ ਮੀਡੀਆ ‘ਤੇ ਇੱਕ ਮੁਆਫ਼ੀਨਾਮਾ ਵੀਡੀਓ ਜਾਰੀ ਕਰਕੇ ਆਪਣੇ ਕੀਤੇ ‘ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਉਸ ਨੇ ਕਿਹਾ ਕਿ ਉਹ ਦੂਜਿਆਂ ਦੇ ਪ੍ਰਭਾਵ ਹੇਠ ਆ ਗਈ ਸੀ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਹੀਂ ਕਰੇਗੀ।

ਕੁੜੀ ਨੇ ਦੱਸਿਆ ਕਿ ਉਹ ਜੁਲਾਈ ਵਿੱਚ ਆਪਣੇ ਦੋਸਤਾਂ ਨਾਲ ਕਨਾਟ ਪਲੇਸ ਗਈ ਸੀ, ਜਿੱਥੇ ਕੁਝ ਲੋਕ ਪ੍ਰਧਾਨ ਮੰਤਰੀ ਖ਼ਿਲਾਫ਼ ਇਤਰਾਜ਼ਯੋਗ ਨਾਅਰੇ ਲਗਾ ਰਹੇ ਸਨ। ਉਸ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕਹਿਣ ‘ਤੇ ਉਸ ਨੇ ਵੀ ਉਹੀ ਸ਼ਬਦ ਦੁਹਰਾਏ। ਉਸ ਨੇ ਕਿਹਾ ਕਿ ਵਾਇਰਲ ਹੋਈ ਵੀਡੀਓ ਉਸ ਨੇ ਖੁਦ ਪੋਸਟ ਨਹੀਂ ਕੀਤੀ ਅਤੇ ਹੁਣ ਉਹ ਇਸ ਘਟਨਾ ਕਾਰਨ ਬਹੁਤ ਸ਼ਰਮਿੰਦਾ ਹੈ।

ਵੀਡੀਓ ਵਿੱਚ ਕੁੜੀ ਨੇ ਕਿਹਾ, “ਮੈਂ ਸਿਰਫ਼ 15 ਸਾਲ ਦੀ ਹਾਂ। ਇਹ ਮੇਰੀ ਪਹਿਲੀ ਅਤੇ ਆਖਰੀ ਗਲਤੀ ਹੈ। ਮੈਂ ਪੂਰੇ ਦੇਸ਼ ਤੋਂ ਮਾਫ਼ੀ ਮੰਗਦੀ ਹਾਂ ਅਤੇ ਵਾਅਦਾ ਕਰਦੀ ਹਾਂ ਕਿ ਭਵਿੱਖ ਵਿੱਚ ਅਜਿਹਾ ਕਦੇ ਨਹੀਂ ਕਰਾਂਗੀ।”

ਇਸ ਮਾਮਲੇ ਵਿੱਚ ਪਹਿਲਾਂ ਹੀ ਪੁਲਿਸ ਸ਼ਿਕਾਇਤ ਦਰਜ ਹੋ ਚੁੱਕੀ ਹੈ। ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਨੂੰ ਵੀਡੀਓ ਹਟਾਉਣ ਲਈ ਨੋਟਿਸ ਜਾਰੀ ਕੀਤਾ ਹੈ। 29 ਜੁਲਾਈ ਨੂੰ ਨੋਇਡਾ ਵਿੱਚ ਦਰਜ ਜ਼ੀਰੋ ਐਫਆਈਆਰ ਹੁਣ ਦਿੱਲੀ ਪੁਲਿਸ ਨੂੰ ਟਰਾਂਸਫਰ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਸੀ ਕਿ ਜੰਤਰ-ਮੰਤਰ ਪ੍ਰਦਰਸ਼ਨ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੀ ਮਰਹੂਮ ਮਾਤਾ ਲਈ ਵਰਤੀ ਗਈ ਭਾਸ਼ਾ ਨਾਲ ਉਨ੍ਹਾਂ ਨੂੰ ਦੁੱਖ ਪਹੁੰਚਿਆ, ਪਰ ਅਜਿਹੇ “ਕੁਰਾਹੇ ਪਏ ਬੱਚਿਆਂ” ਨੂੰ ਮਾਫ਼ ਕਰਕੇ ਸਹੀ ਰਾਹ ਦਿਖਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here