Home World News ਟਰੰਪ-ਮੋਦੀ ਫ਼ੋਨ ਗੱਲਬਾਤ, ਭਾਰਤ–ਅਮਰੀਕਾ ਸਬੰਧਾਂ ਨੂੰ ਮਿਲੀ ਨਵੀਂ ਰਫ਼ਤਾਰ

ਟਰੰਪ-ਮੋਦੀ ਫ਼ੋਨ ਗੱਲਬਾਤ, ਭਾਰਤ–ਅਮਰੀਕਾ ਸਬੰਧਾਂ ਨੂੰ ਮਿਲੀ ਨਵੀਂ ਰਫ਼ਤਾਰ

0
54

ਅਮਰੀਕਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਫ਼ੋਨ ’ਤੇ ਗੱਲਬਾਤ ਹੋਈ ਹੈ। ਇਸ ਸੰਪਰਕ ਨੂੰ ਭਾਰਤ–ਅਮਰੀਕਾ ਵਿਚਕਾਰ ਜਾਰੀ ਉੱਚ-ਪੱਧਰੀ ਕੂਟਨੀਤਕ ਸੰਵਾਦ ਦੀ ਨਿਰੰਤਰਤਾ ਵਜੋਂ ਦੇਖਿਆ ਜਾ ਰਿਹਾ ਹੈ। ਗੱਲਬਾਤ ਦੀ ਪੁਸ਼ਟੀ ਭਾਰਤ ਵਿੱਚ ਅਮਰੀਕੀ ਰਾਜਦੂਤ ਅਤੇ ਦੱਖਣੀ ਤੇ ਮੱਧ ਏਸ਼ੀਆ ਲਈ ਵਿਸ਼ੇਸ਼ ਦੂਤ ਸਰਜੀਓ ਗੋਰ ਵੱਲੋਂ ਕੀਤੀ ਗਈ ਹੈ।

ਸਰਜੀਓ ਗੋਰ ਮੁਤਾਬਕ, ਦੋਵਾਂ ਨੇਤਾਵਾਂ ਵਿਚਾਲੇ ਹੋਈ ਇਹ ਗੱਲਬਾਤ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਹਾਲਾਂਕਿ ਗੱਲਬਾਤ ਦੇ ਮੁੱਖ ਮੋਢਿਆਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਕੂਟਨੀਤਕ ਹਲਕਿਆਂ ਵਿੱਚ ਇਸਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਸੋਸ਼ਲ ਮੀਡੀਆ ’ਤੇ ਵੀ ‘ਇੰਡੀਆ ਸਿਗਨਲ’
ਇਸ ਦਰਮਿਆਨ ਇੱਕ ਹੋਰ ਦਿਲਚਸਪ ਪਹਲੂ ਵੀ ਸਾਹਮਣੇ ਆਇਆ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥਆਉਟ’ ’ਤੇ ਆਪਣੀ ਪ੍ਰੋਫ਼ਾਈਲ ’ਤੇ ਇੰਡੀਆ ਟੂਡੇ ਮੈਗਜ਼ੀਨ ਦੇ ਕਵਰ ਪੇਜ ਨੂੰ ਸਾਂਝਾ ਕੀਤਾ। ਇਸ ਕਦਮ ਨੂੰ ਭਾਰਤ ਪ੍ਰਤੀ ਟਰੰਪ ਦੀ ਸਰਗਰਮ ਦਿਲਚਸਪੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਧ ਰਹੀ ਨੇੜਤਾ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here