HomeWorld Newsਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 10 ਸਾਲ ਕੈਦ

ਬੰਗਲਾਦੇਸ਼: ਬੰਗਲਾਦੇਸ਼ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਪੂਰਬਾਚਲ ਨਿਊ ਟਾਊਨ ਸਰਕਾਰੀ ਪ੍ਰੋਜੈਕਟ ਵਿੱਚ ਪਲਾਟਾਂ ਦੀ ਅਲਾਟਮੈਂਟ ਨਾਲ ਜੁੜੇ ਦੋ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਕੁੱਲ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਦਿੱਤੀ ਹੈ।

ਇਨ੍ਹਾਂ ਹੀ ਮਾਮਲਿਆਂ ਵਿੱਚ ਸ਼ੇਖ ਹਸੀਨਾ ਦੀ ਭਤੀਜੀ ਅਤੇ ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਰਿਜ਼ਵਾਨਾ ਸਿੱਦੀਕ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵੱਲੋਂ ਟਿਊਲਿਪ ਨੂੰ ਹਰੇਕ ਮਾਮਲੇ ਵਿੱਚ ਦੋ-ਦੋ ਸਾਲ ਦੀ ਕੈਦ, ਭਾਵ ਕੁੱਲ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤ ਨੇ ਸ਼ੇਖ ਹਸੀਨਾ ਦੇ ਪੁੱਤਰ ਰਦਵਾਨ ਮੁਜੀਬ ਸਿੱਦੀਕ (ਬੌਬੀ) ਅਤੇ ਅਜ਼ਮੀਨਾ ਸਿੱਦੀਕ ਨੂੰ ਵੀ ਦੋਸ਼ੀ ਪਾਇਆ ਹੈ। ਦੋਵਾਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਸੱਤ-ਸੱਤ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਹ ਫ਼ੈਸਲਾ ਢਾਕਾ ਸਪੈਸ਼ਲ ਜੱਜ ਕੋਰਟ-4 ਦੇ ਜੱਜ ਰੋਬੀਉਲ ਆਲਮ ਵੱਲੋਂ ਸੁਣਾਇਆ ਗਿਆ।

ਮਾਮਲੇ ਅਨੁਸਾਰ, ਰਾਜਧਾਨੀ ਢਾਕਾ ਵਿੱਚ ਪੂਰਬਾਚਲ ਨਿਊ ਟਾਊਨ ਪ੍ਰੋਜੈਕਟ ਤਹਿਤ 20-ਕੱਠਾ ਅਤੇ 10-ਕੱਠਾ ਪਲਾਟਾਂ ਦੀ ਅਲਾਟਮੈਂਟ ਦੌਰਾਨ ਸ਼ਕਤੀ ਦੀ ਦੁਰਵਰਤੋਂ ਅਤੇ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ ਸਨ। ਇਸ ਮਾਮਲੇ ਦੀ ਜਾਂਚ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ.ਸੀ.ਸੀ.) ਵੱਲੋਂ ਕੀਤੀ ਗਈ ਸੀ।

ਏ.ਸੀ.ਸੀ. ਨੇ 13 ਜਨਵਰੀ 2025 ਨੂੰ ਕੇਸ ਦਰਜ ਕੀਤਾ ਸੀ ਅਤੇ ਜਾਂਚ ਪੂਰੀ ਹੋਣ ਉਪਰੰਤ 10 ਮਾਰਚ 2025 ਨੂੰ 18 ਦੋਸ਼ੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ। ਮੁਕੱਦਮੇ ਦੌਰਾਨ ਕੁੱਲ 31 ਗਵਾਹਾਂ ਨੇ ਅਦਾਲਤ ਵਿੱਚ ਬਿਆਨ ਦਰਜ ਕਰਵਾਏ। ਗਵਾਹੀਆਂ ਪੂਰੀਆਂ ਹੋਣ ਤੋਂ ਬਾਅਦ ਅਦਾਲਤ ਨੇ 2 ਫਰਵਰੀ ਨੂੰ ਫ਼ੈਸਲਾ ਸੁਣਾਇਆ।

ਗੌਰਤਲਬ ਹੈ ਕਿ ਜੁਲਾਈ 2024 ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਬੰਗਲਾਦੇਸ਼ ਵਿੱਚ ਰਾਜਨੀਤਿਕ ਹਾਲਾਤ ਗੰਭੀਰ ਹੋ ਗਏ ਸਨ, ਜਿਸ ਤੋਂ ਬਾਅਦ ਸ਼ੇਖ ਹਸੀਨਾ 5 ਅਗਸਤ 2024 ਨੂੰ ਭਾਰਤ ਚਲੇ ਗਏ ਸਨ। ਇਸ ਉਪਰੰਤ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਹੇਠ ਦੇਸ਼ ਵਿੱਚ ਇੱਕ ਅੰਤਰਿਮ ਸਰਕਾਰ ਬਣਾਈ ਗਈ ਸੀ।


RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments