Tuesday, July 14, 2026
Home World News ਵੈਨੇਜ਼ੁਏਲਾ: ਪ੍ਰਧਾਨ ਮੰਤਰੀ ਮੋਦੀ ਨੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨਾਲ ਗੱਲਬਾਤ, ਭਾਰਤ-ਵੈਨੇਜ਼ੁਏਲਾ...

ਵੈਨੇਜ਼ੁਏਲਾ: ਪ੍ਰਧਾਨ ਮੰਤਰੀ ਮੋਦੀ ਨੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨਾਲ ਗੱਲਬਾਤ, ਭਾਰਤ-ਵੈਨੇਜ਼ੁਏਲਾ ਸਬੰਧਾਂ ਨੂੰ ਨਵੀਂ ਉਚਾਈ ‘ਤੇ ਲੈ ਜਾਣ ‘ਤੇ ਸਹਿਮਤ

0
139

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨਾਲ ਗੱਲਬਾਤ ਕੀਤੀ। ਦੋਵੇਂ ਨੇਤਾ ਆਉਣ ਵਾਲੇ ਸਾਲਾਂ ਵਿੱਚ ਭਾਰਤ-ਵੈਨੇਜ਼ੁਏਲਾ ਸਬੰਧਾਂ ਨੂੰ ਹੋਰ ਮਜ਼ਬੂਤ ਅਤੇ ਨਵੀਂ ਉਚਾਈ ‘ਤੇ ਲੈ ਜਾਣ ‘ਤੇ ਸਹਿਮਤ ਹੋਏ।

PM ਮੋਦੀ ਨੇ “ਐਕਸ” ‘ਤੇ ਪੋਸਟ ਕਰਕੇ ਕਿਹਾ ਕਿ ਉਹਨਾਂ ਨੇ ਸਾਰੇ ਖੇਤਰਾਂ ਵਿੱਚ ਦੋਵੱਲੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ‘ਤੇ ਸਹਿਮਤੀ ਜਤਾਈ, ਜਿਸ ਵਿੱਚ ਵਪਾਰ, ਨਿਵੇਸ਼, ਊਰਜਾ, ਡਿਜੀਟਲ ਤਕਨਾਲੋਜੀ, ਸਿਹਤ, ਖੇਤੀਬਾੜੀ ਅਤੇ ਲੋਕਾਂ-ਤੋਂ-ਲੋਕਾਂ ਦੇ ਸਬੰਧ ਸ਼ਾਮਲ ਹਨ।

ਰੋਡਰਿਗਜ਼ ਨੇ 5 ਜਨਵਰੀ ਨੂੰ ਕਾਰਜਕਾਰੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਦੋਵੇਂ ਨੇਤਾ ਨੇ ਆਪਸੀ ਹਿੱਤ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਅਤੇ ਗਲੋਬਲ ਸਾਊਥ ਦੇ ਲਈ ਨੇੜਲਾ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ।

LEAVE A REPLY

Please enter your comment!
Please enter your name here