HomeSportਯੈਨਿਕ ਸਿਨਰ ਨੇ ਇਟਾਲੀਅਨ ਓਪਨ 2026 ਜਿੱਤ ਕੇ ਰਚਿਆ ਇਤਿਹਾਸ, 50 ਸਾਲਾਂ...

ਯੈਨਿਕ ਸਿਨਰ ਨੇ ਇਟਾਲੀਅਨ ਓਪਨ 2026 ਜਿੱਤ ਕੇ ਰਚਿਆ ਇਤਿਹਾਸ, 50 ਸਾਲਾਂ ਬਾਅਦ ਇਟਲੀ ਨੂੰ ਮਿਲਿਆ ਚੈਂਪੀਅਨ

ਸਪੋਰਟਸ: ਰੋਮ ਵਿੱਚ ਖੇਡੇ ਗਏ ਇਟਾਲੀਅਨ ਓਪਨ ਦੇ ਫਾਈਨਲ ਵਿੱਚ ਵਿਸ਼ਵ ਦੇ ਨੰਬਰ-1 ਟੈਨਿਸ ਖਿਡਾਰੀ ਯੈਨਿਕ ਸਿਨਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੈਸਪਰ ਰੂਡ ਨੂੰ ਸਿੱਧੇ ਸੈੱਟਾਂ ਵਿੱਚ 6-4, 6-4 ਨਾਲ ਹਰਾਕੇ ਖਿਤਾਬ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਸਿਨਰ 1976 ਵਿੱਚ ਐਡਰੀਅਨੋ ਪਨਾਟਾ ਤੋਂ ਬਾਅਦ ਇਟਾਲੀਅਨ ਓਪਨ ਜਿੱਤਣ ਵਾਲੇ ਪਹਿਲੇ ਇਤਾਲਵੀ ਖਿਡਾਰੀ ਬਣ ਗਏ। ਲਗਭਗ 50 ਸਾਲਾਂ ਬਾਅਦ ਕਿਸੇ ਘਰੇਲੂ ਖਿਡਾਰੀ ਨੇ ਰੋਮ ਵਿੱਚ ਇਹ ਵੱਕਾਰੀ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ।

ਇਸ ਜਿੱਤ ਨਾਲ 24 ਸਾਲਾ ਸਿਨਰ ਨੇ ਆਪਣਾ ਲਗਾਤਾਰ ਛੇਵਾਂ ਏਟੀਪੀ ਮਾਸਟਰਜ਼ 1000 ਖਿਤਾਬ ਜਿੱਤਿਆ ਅਤੇ ਕਰੀਅਰ ਦੇ ਸਾਰੇ 9 ਏਟੀਪੀ ਮਾਸਟਰਜ਼ ਖਿਤਾਬ ਪੂਰੇ ਕਰਕੇ ਨੋਵਾਕ ਜੋਕੋਵਿਚ ਦੇ ਐਲੀਟ ਕਲੱਬ ਵਿੱਚ ਸ਼ਾਮਲ ਹੋ ਗਏ। ਫਾਈਨਲ ਦੌਰਾਨ ਸਿਨਰ ਨੇ ਆਪਣੀ ਸ਼ਾਨਦਾਰ ਬੇਸਲਾਈਨ ਗੇਮ, ਸਟੀਕ ਸ਼ਾਟਾਂ ਅਤੇ ਫਿਟਨੈਸ ਦਾ ਦਮ ਦਿਖਾਇਆ। ਮੈਚ ਤੋਂ ਬਾਅਦ ਸਿਨਰ ਨੇ ਆਪਣੀ ਟੀਮ ਦਾ ਧੰਨਵਾਦ ਕੀਤਾ, ਜਦਕਿ ਕੈਸਪਰ ਰੂਡ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਸਮੇਂ ਸਿਨਰ ਦੇ ਖ਼ਿਲਾਫ਼ ਖੇਡਣਾ ਆਪਣੇ ਆਪ ਵਿੱਚ ਇੱਕ ਵੱਡਾ ਤਜ਼ਰਬਾ ਹੈ। ਹੁਣ ਸਿਨਰ ਦਾ ਦਬਦਬਾ ਪੁਰਸ਼ ਟੈਨਿਸ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments