ਜਲੰਧਰ: ਸ਼ਹਿਰ ਵਾਸੀਆਂ ਲਈ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ ਕਿਉਂਕਿ ਰੇਲਵੇ ਬੋਰਡ ਨੇ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਦਾ ਰੂਟ ਬਦਲ ਦਿੱਤਾ ਹੈ ਅਤੇ ਹੁਣ ਇਹ ਟ੍ਰੇਨ ਜਲੰਧਰ ਸਿਟੀ ਸਟੇਸ਼ਨ ਤੋਂ ਨਹੀਂ ਲੰਘੇਗੀ। ਨਵੇਂ ਰੂਟ ਅਨੁਸਾਰ ਟ੍ਰੇਨ ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਰਾਹੀਂ ਚੱਲੇਗੀ, ਜਿਸ ਕਾਰਨ ਜਲੰਧਰ ਦੇ ਯਾਤਰੀਆਂ ਨੂੰ ਹੁਣ ਜਲੰਧਰ ਕੈਂਟ ਜਾਂ ਫਗਵਾੜਾ ਸਟੇਸ਼ਨ ਤੱਕ ਜਾਣਾ ਪਵੇਗਾ।
ਇਹ ਟ੍ਰੇਨ 10 ਅਗਸਤ 2025 ਨੂੰ ਜਲੰਧਰ ਲਈ ਵੱਡੀ ਸੁਵਿਧਾ ਵਜੋਂ ਸ਼ੁਰੂ ਕੀਤੀ ਗਈ ਸੀ, ਪਰ ਟ੍ਰਾਇਲ ਦੌਰਾਨ ਇਸ ਦੇ ਚੱਲਣ ਨਾਲ ਦਿੱਲੀ-ਅੰਮ੍ਰਿਤਸਰ ਰੂਟ ਦੀਆਂ ਹੋਰ ਰੇਲਗੱਡੀਆਂ ਜਿਵੇਂ ਸ਼ਤਾਬਦੀ ਐਕਸਪ੍ਰੈਸ ਅਤੇ ਸ਼ਾਨ-ਏ-ਪੰਜਾਬ ਦੇ ਸਮੇਂ ਵਿੱਚ ਰੁਕਾਵਟ ਆ ਰਹੀ ਸੀ, ਜਿਸ ਕਾਰਨ ਆਖਿਰਕਾਰ ਰੂਟ ਵਿੱਚ ਇਹ ਤਬਦੀਲੀ ਕੀਤੀ ਗਈ। ਹਾਲਾਂਕਿ ਦਿੱਲੀ-ਅੰਮ੍ਰਿਤਸਰ ਵੰਦੇ ਭਾਰਤ ਲਈ ਜਲੰਧਰ ਕੈਂਟ ਸਟਾਪੇਜ ਜਾਰੀ ਰਹੇਗਾ, ਪਰ ਨਵੇਂ ਫੈਸਲੇ ਨਾਲ ਸ਼ਹਿਰ ਵਾਸੀਆਂ ਵਿੱਚ ਨਾਰਾਜ਼ਗੀ ਵਧ ਗਈ ਹੈ।





