Wednesday, August 26, 2026
Home Entertainment ਬਾਦਸ਼ਾਹ ਦੇ ਗੀਤ “ਟਟੀਰੀ” ‘ਤੇ ਕਾਰਵਾਈ, 857 ਲਿੰਕ ਸੋਸ਼ਲ ਮੀਡੀਆ ਤੋਂ ਹਟਾਏ

ਬਾਦਸ਼ਾਹ ਦੇ ਗੀਤ “ਟਟੀਰੀ” ‘ਤੇ ਕਾਰਵਾਈ, 857 ਲਿੰਕ ਸੋਸ਼ਲ ਮੀਡੀਆ ਤੋਂ ਹਟਾਏ

0
55

ਚੰਡੀਗੜ੍ਹ: ਗਾਇਕ ਬਾਦਸ਼ਾਹ ਦੇ ਵਿਵਾਦਿਤ ਗੀਤ “ਟਟੀਰੀ” ਨੂੰ ਲੈ ਕੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸੋਸ਼ਲ ਮੀਡੀਆ ਤੋਂ 857 ਲਿੰਕ ਹਟਵਾ ਦਿੱਤੇ ਹਨ, ਜਿਨ੍ਹਾਂ ਵਿੱਚ 154 ਵੀਡੀਓ ਅਤੇ 703 ਛੋਟੇ ਕਲਿੱਪ ਸ਼ਾਮਲ ਹਨ। ਇਹ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਵੱਖ-ਵੱਖ ਪਲੇਟਫਾਰਮਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਸਬੰਧਤ ਕੰਪਨੀਆਂ ਨੂੰ ਨੋਟਿਸ ਜਾਰੀ ਕਰਕੇ ਸਮੱਗਰੀ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਡੀਜੀਪੀ ਅਜੈ ਸਿੰਘਲ ਅਨੁਸਾਰ ਗੀਤ ਵਿੱਚ ਔਰਤਾਂ ਅਤੇ ਨਾਬਾਲਗਾਂ ਵਿਰੁੱਧ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਸੀ, ਜਿਸ ਕਰਕੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸਦੇ ਨਾਲ ਹੀ ਏਡੀਜੀਪੀ ਸ਼ਿਬਾਸ ਕਬੀਰਾਜ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਸਮੱਗਰੀ ਬਣਾਉਣ ਜਾਂ ਸਾਂਝੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸੋਸ਼ਲ ਮੀਡੀਆ ਖਾਤੇ ਮੁਅੱਤਲ ਕੀਤੇ ਜਾ ਸਕਦੇ ਹਨ, ਜਦਕਿ ਆਦਤਨ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫਆਈਆਰ ਵੀ ਦਰਜ ਕੀਤੀਆਂ ਜਾਣਗੀਆਂ।

LEAVE A REPLY

Please enter your comment!
Please enter your name here