Tuesday, September 22, 2026
Home Punjab ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਲੰਮਾ ਪਾਵਰ ਕੱਟ, ਮੁਰੰਮਤ ਕਾਰਨ ਬਿਜਲੀ...

ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਲੰਮਾ ਪਾਵਰ ਕੱਟ, ਮੁਰੰਮਤ ਕਾਰਨ ਬਿਜਲੀ ਬੰਦ

0
50

ਪੰਜਾਬ: ਕਈ ਇਲਾਕਿਆਂ ਵਿੱਚ ਅੱਜ ਮੰਗਲਵਾਰ ਨੂੰ ਬਿਜਲੀ ਦਾ ਲੰਮਾ ਪਾਵਰ ਕੱਟ ਲੱਗੇਗਾ ਕਿਉਂਕਿ ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕੰਮ ਕੀਤੇ ਜਾ ਰਹੇ ਹਨ। ਟਾਂਡਾ ਉਦਮੁਦ ਵਿੱਚ 66 ਕੇਵੀ ਸਬ-ਸਟੇਸ਼ਨ ਕਲਿਆਣਪੁਰ ਦੀ ਮੁਰੰਮਤ ਕਾਰਨ 11 ਕੇਵੀ ਕਲਿਆਣਪੁਰ, ਗਿੱਦੜ ਪਿੰਡੀ, ਮੋਕਲਾਂ ਅਤੇ ਜਹੂਰਾ ਛੰਬ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਗਿੱਦੜ ਪਿੰਡੀ, ਜਹੂਰਾ, ਰਾਏਪੁਰ ਅਤੇ ਕਲਿਆਣਪੁਰ ਪਿੰਡ ਪ੍ਰਭਾਵਿਤ ਹੋਣਗੇ।

ਇਸ ਤੋਂ ਇਲਾਵਾ ਔਡ/ਚੱਕਦਾਨਾ ਇਲਾਕੇ ਵਿੱਚ ਵੀ 66 ਕੇਵੀ ਸਬ-ਸਟੇਸ਼ਨ ਨਾਲ ਜੁੜੇ ਕੈਟਾਗਰੀ-1 ਫੀਡਰ ਦੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ ਔਰ, ਗੁਰੂਪਾਰ ਅਤੇ ਬਲੂਨੀ ਦੇ ਘਰਾਂ ਅਤੇ ਦੁਕਾਨਾਂ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ। ਵਿਭਾਗ ਵੱਲੋਂ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੇ ਕੰਮ ਉਸ ਅਨੁਸਾਰ ਸੰਭਾਲ ਸਕਣ।

LEAVE A REPLY

Please enter your comment!
Please enter your name here