Saturday, September 12, 2026
Home World News AI ਦੇ ਖ਼ਤਰੇ ’ਤੇ ਅਮਰੀਕਾ ’ਚ ਚਿੰਤਾ ਵਧੀ, ਨਵੇਂ ਨਿਯਮਾਂ ਦੀ ਮੰਗ...

AI ਦੇ ਖ਼ਤਰੇ ’ਤੇ ਅਮਰੀਕਾ ’ਚ ਚਿੰਤਾ ਵਧੀ, ਨਵੇਂ ਨਿਯਮਾਂ ਦੀ ਮੰਗ ਤੇਜ਼

AI ਦੇ ਵਧਦੇ ਖ਼ਤਰਿਆਂ ਨੂੰ ਲੈ ਕੇ ਅਮਰੀਕੀ ਸੰਸਦ ਮੈਂਬਰਾਂ ਨੇ ਨਵੇਂ ਸੁਰੱਖਿਆ ਨਿਯਮਾਂ ਦੀ ਮੰਗ ਕੀਤੀ।

0
9

ਵਾਸ਼ਿੰਗਟਨ: ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਤੇਜ਼ੀ ਨਾਲ ਵਿਕਾਸ ਨੂੰ ਲੈ ਕੇ ਅਮਰੀਕਾ ਵਿੱਚ ਚਿੰਤਾ ਵਧ ਰਹੀ ਹੈ। Anthropic ਦੇ ਖੋਜਕਰਤਾਵਾਂ ਵੱਲੋਂ AI ਦੇ ਭਵਿੱਖ ਵਿੱਚ ਮਨੁੱਖਤਾ ਲਈ ਗੰਭੀਰ ਖ਼ਤਰਾ ਬਣਨ ਦੀ ਚੇਤਾਵਨੀ ਤੋਂ ਬਾਅਦ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਸਖ਼ਤ ਨਿਯਮਾਂ ਦੀ ਮੰਗ ਕੀਤੀ ਹੈ।

Anthropic ਦੇ ਖੋਜਕਰਤਾ ਜੈਕਬ ਕੌਕਸਨ ਨੇ ਕੰਪਨੀ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ AI ਵਿਕਸਿਤ ਕਰਨ ਵਾਲੇ ਲੋਕ ਖੁਦ ਮੰਨਦੇ ਹਨ ਕਿ ਇਹ ਦਹਾਕੇ ਦੇ ਅੰਤ ਤੱਕ ਮਨੁੱਖਤਾ ਲਈ ਘਾਤਕ ਸਾਬਤ ਹੋ ਸਕਦੀ ਹੈ। ਇੱਕ ਹੋਰ ਖੋਜਕਰਤਾ ਇਵਾਨ ਹਿਊਬਿੰਗਰ ਨੇ ਵੀ AI ਤੋਂ ਮਨੁੱਖੀ ਅਸਤਿਤਵ ਨੂੰ ਖ਼ਤਰੇ ਦੀ ਸੰਭਾਵਨਾ ਜਤਾਈ।

ਅਮਰੀਕੀ ਸੈਨੇਟਰਾਂ ਅਤੇ ਸੰਸਦ ਮੈਂਬਰਾਂ ਨੇ AI ਦੇ ‘catastrophic risks’ ਨਾਲ ਨਜਿੱਠਣ ਲਈ ਕਾਨੂੰਨ ਅਤੇ ਸੁਤੰਤਰ ਸੁਰੱਖਿਆ ਜਾਂਚ ਦੀ ਮੰਗ ਕੀਤੀ ਹੈ। ਕੈਲੀਫੋਰਨੀਆ ਨੇ ਵੀ AI ਉਤਪਾਦਾਂ ਦੀ ਸੁਤੰਤਰ ਆਡਿਟਿੰਗ ਲਈ ਨਵੇਂ ਨਿਯਮ ਲਾਗੂ ਕੀਤੇ ਹਨ।

ਹਾਲਾਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ AI ਕਾਰਨ ਮਨੁੱਖੀ ਵਿਨਾਸ਼ ਨੂੰ ਲੈ ਕੇ ਚਿੰਤਾ ਨਾ ਹੋਣ ਦੀ ਗੱਲ ਕਹੀ ਹੈ। ਇਸ ਦੇ ਬਾਵਜੂਦ AI ਸੁਰੱਖਿਆ ਮਾਹਿਰਾਂ ਵੱਲੋਂ ਤਕਨਾਲੋਜੀ ਦੇ ਤੇਜ਼ ਵਿਕਾਸ ਨਾਲ ਜੁੜੇ ਖ਼ਤਰਿਆਂ ’ਤੇ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here