HomeWorld Newsਕੀ ਇਰਾਨ ਦੁਨੀਆ ਦਾ ਇੰਟਰਨੈੱਟ ਬੰਦ ਕਰ ਸਕਦਾ ਹੈ?

ਕੀ ਇਰਾਨ ਦੁਨੀਆ ਦਾ ਇੰਟਰਨੈੱਟ ਬੰਦ ਕਰ ਸਕਦਾ ਹੈ?

ਮੱਧ-ਪੂਰਬ ਵਿੱਚ ਵੱਧ ਰਹੀ ਤਣਾਅ ਦੇ ਦਰਮਿਆਨ ਇੱਕ ਨਵਾਂ ਸਵਾਲ ਖੜ੍ਹਾ ਹੋਇਆ ਹੈ — ਕੀ ਇਰਾਨ Strait of Hormuz ਵਿੱਚ ਮੌਜੂਦ ਸਮੁੰਦਰੀ ਇੰਟਰਨੈੱਟ ਕੇਬਲਾਂ ਨੂੰ ਨੁਕਸਾਨ ਪਹੁੰਚਾ ਕੇ ਗਲੋਬਲ ਇੰਟਰਨੈੱਟ ਪ੍ਰਭਾਵਿਤ ਕਰ ਸਕਦਾ ਹੈ?

ਹਕੀਕਤ ਕੀ ਹੈ?

ਇਸ ਇਲਾਕੇ ਵਿੱਚ ਕਈ ਮਹੱਤਵਪੂਰਨ ਫਾਈਬਰ ਕੇਬਲਾਂ ਲੱਗੀਆਂ ਹੋਈਆਂ ਹਨ
• ਇਹ ਕੇਬਲਾਂ ਯੂਰਪ, ਏਸ਼ੀਆ ਅਤੇ ਅਫਰੀਕਾ ਨੂੰ ਜੋੜਦੀਆਂ ਹਨ
• ਦੁਨੀਆ ਦੇ ਇੰਟਰਨੈੱਟ ਟ੍ਰੈਫਿਕ ਦਾ ਵੱਡਾ ਹਿੱਸਾ ਇਨ੍ਹਾਂ ਰਾਹੀਂ ਜਾਂਦਾ ਹੈ

ਇਰਾਨ ਅਤੇ ਅਮਰੀਕਾ-ਇਜ਼ਰਾਈਲ ਯੁੱਧ ਦੇ ਦਰਮਿਆਨ ਹਾਲਾਤ ਹੋਰ ਗੰਭੀਰ ਬਣ ਰਹੇ ਹਨ।ਰਿਪੋਰਟਾਂ ਮੁਤਾਬਕ, ਇਰਾਨ ਨੇ Strait of Hormuz ‘ਚ ਜਹਾਜ਼ਾਂ ਦੀ ਆਵਾਜਾਈ ਨੂੰ ਕਾਫੀ ਹੱਦ ਤੱਕ ਰੋਕ ਦਿੱਤਾ ਹੈ, ਜਿਸ ਨਾਲ ਗਲੋਬਲ ਤੇਲ ਸਪਲਾਈ ‘ਤੇ ਵੱਡਾ ਅਸਰ ਪਿਆ ਹੈ।ਇਹ ਰਸਤਾ ਦੁਨੀਆ ਦੇ ਲਗਭਗ 20% ਤੇਲ ਦੀ ਆਵਾਜਾਈ ਲਈ ਬਹੁਤ ਜ਼ਰੂਰੀ ਹੈ।

ਮੱਧ-ਪੂਰਬ ਦੇ ਇਹ ਮਹੱਤਵਪੂਰਨ ਸਮੁੰਦਰੀ ਰਸਤੇ ਸਿਰਫ਼ ਤੇਲ ਲਈ ਹੀ ਨਹੀਂ, ਸਗੋਂ ਇੰਟਰਨੈੱਟ ਲਈ ਵੀ ਬਹੁਤ ਜ਼ਰੂਰੀ ਹਨ। Strait of Hormuz ਅਤੇ Bab el-Mandeb ਹੇਠਾਂ ਕਈ ਵੱਡੀਆਂ ਫਾਈਬਰ ਔਪਟਿਕ ਕੇਬਲਾਂ ਲੱਗੀਆਂ ਹਨ। ਇੰਟਰਨੈੱਟ ਵਿਸ਼ਲੇਸ਼ਕ Doug Madory ਨੇ ਮੌਜੂਦਾ ਹਾਲਾਤ ਬਾਰੇ ਚੇਤਾਵਨੀ ਦਿੱਤੀ ਹੈ

ਜੇ ਇਹ ਕੇਬਲਾਂ ਨੁਕਸਾਨ ਹੋ ਜਾਂਦੀਆਂ ਹਨ, ਤਾਂ ਗਲੋਬਲ ਇੰਟਰਨੈੱਟ ਵਿੱਚ ਵੱਡੀ ਰੁਕਾਵਟ ਆ ਸਕਦੀ ਹੈ । ਕਈ ਦੇਸ਼ਾਂ ਵਿੱਚ ਇੰਟਰਨੈੱਟ ਸਲੋ ਜਾਂ ਡਿਸਟਰਬ ਹੋ ਸਕਦਾ ਹੈ । ਡਾਟਾ ਟ੍ਰੈਫਿਕ ‘ਤੇ ਭਾਰੀ ਅਸਰ ਪੈ ਸਕਦਾ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI