Home Haryana News ਸੋਨੀਪਤ: ਬਜ਼ੁਰਗ ਪਿਤਾ ਦਾ ਧੀਆਂ ਨੇ ਵੀਡੀਓ ਕਾਲ ਰਾਹੀਂ ਦੇਖਿਆ ਅੰਤਿਮ ਸੰਸਕਾਰ,...

ਸੋਨੀਪਤ: ਬਜ਼ੁਰਗ ਪਿਤਾ ਦਾ ਧੀਆਂ ਨੇ ਵੀਡੀਓ ਕਾਲ ਰਾਹੀਂ ਦੇਖਿਆ ਅੰਤਿਮ ਸੰਸਕਾਰ, ਬਿਰਧ ਆਸ਼ਰਮ ਨੇ ਨਿਭਾਈ ਆਖਰੀ ਜ਼ਿੰਮੇਵਾਰੀ

0
4

ਸੋਨੀਪਤ: ਹਰਿਆਣਾ ਦੇ ਸੋਨੀਪਤ ਤੋਂ ਇੱਕ ਦਿਲ ਝੰਜੋੜਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਰਹਿਣ ਵਾਲੇ ਅਤੇ ਟੈਕਸਟਾਈਲ ਕਾਰੋਬਾਰੀ ਰਹੇ ਸ਼ਿਵਚਰਨ ਰਾਮ ਰਤਨ ਗੁਪਤਾ ਦਾ ਲੰਬੀ ਬਿਮਾਰੀ ਤੋਂ ਬਾਅਦ ਸੋਨੀਪਤ ਦੇ ਇੱਕ ਬਿਰਧ ਆਸ਼ਰਮ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀਆਂ ਤਿੰਨੋਂ ਧੀਆਂ ਅੰਤਿਮ ਸੰਸਕਾਰ ਲਈ ਨਹੀਂ ਪਹੁੰਚੀਆਂ ਅਤੇ ਵੀਡੀਓ ਕਾਲ ਰਾਹੀਂ ਹੀ ਆਪਣੇ ਪਿਤਾ ਦੀ ਆਖਰੀ ਵਿਦਾਈ ਦੇਖੀ।

ਸ਼ਿਵਚਰਨ ਗੁਪਤਾ ਕਰੀਬ ਡੇਢ ਸਾਲ ਤੋਂ ਸੋਨੀਪਤ ਦੇ ਪੱਛਮੀ ਰਾਮ ਨਗਰ ਸਥਿਤ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਨ। ਆਸ਼ਰਮ ਪ੍ਰਬੰਧਨ ਨੇ ਉਨ੍ਹਾਂ ਦੀ ਮੌਤ ਤੋਂ ਬਾਅਦ ਨੇਪਾਲ, ਉੱਤਰ ਪ੍ਰਦੇਸ਼ ਅਤੇ ਮੁੰਬਈ ਵਿੱਚ ਰਹਿ ਰਹੀਆਂ ਉਨ੍ਹਾਂ ਦੀਆਂ ਤਿੰਨੋਂ ਧੀਆਂ ਨੂੰ ਸੂਚਿਤ ਕੀਤਾ ਅਤੇ ਸੋਨੀਪਤ ਆਉਣ ਦੀ ਬੇਨਤੀ ਕੀਤੀ। ਹਾਲਾਂਕਿ ਧੀਆਂ ਨੇ ਨਿੱਜੀ ਰੁਝੇਵਿਆਂ ਅਤੇ ਸਮੇਂ ਦੀ ਘਾਟ ਦਾ ਹਵਾਲਾ ਦਿੰਦਿਆਂ ਆਉਣ ਤੋਂ ਅਸਮਰੱਥਤਾ ਜਤਾਈ।

ਇਸ ਤੋਂ ਬਾਅਦ ਬਿਰਧ ਆਸ਼ਰਮ ਦੇ ਪ੍ਰਬੰਧਨ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਸ਼ਿਵਚਰਨ ਗੁਪਤਾ ਦਾ ਅੰਤਿਮ ਸੰਸਕਾਰ ਕੀਤਾ, ਜਦਕਿ ਧੀਆਂ ਨੇ ਵੀਡੀਓ ਕਾਲ ਰਾਹੀਂ ਸਾਰੀ ਪ੍ਰਕਿਰਿਆ ਦੇਖੀ। ਪਰਿਵਾਰ ਨੇ ਬਾਅਦ ਵਿੱਚ ਅਸਥੀਆਂ ਦੇ ਵਿਸਰਜਨ ਦੀ ਜ਼ਿੰਮੇਵਾਰੀ ਵੀ ਆਸ਼ਰਮ ਨੂੰ ਹੀ ਸੌਂਪ ਦਿੱਤੀ।

ਆਸ਼ਰਮ ਪ੍ਰਬੰਧਨ ਮੁਤਾਬਕ, ਸ਼ਿਵਚਰਨ ਗੁਪਤਾ ਨੇ ਆਪਣੀ ਪੂਰੀ ਜ਼ਿੰਦਗੀ ਧੀਆਂ ਦੀ ਪੜ੍ਹਾਈ ਅਤੇ ਭਵਿੱਖ ਸੰਵਾਰਨ ਲਈ ਸਮਰਪਿਤ ਕਰ ਦਿੱਤੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਵੀ ਪਰਿਵਾਰ ਦੀ ਸਹਿਮਤੀ ਨਾਲ ਦਾਨ ਕਰ ਦਿੱਤੀਆਂ ਗਈਆਂ। ਇਹ ਘਟਨਾ ਸਮਾਜ ਵਿੱਚ ਬਜ਼ੁਰਗਾਂ ਦੀ ਦੇਖਭਾਲ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਬਾਰੇ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ।

LEAVE A REPLY

Please enter your comment!
Please enter your name here