Home National ਹੋਲੀ ਤੋਂ ਪਹਿਲਾਂ ਕਿਸਾਨਾਂ ਲਈ ਰਾਹਤ: ਬੰਗਾਲ ਸਰਕਾਰ 9.50 ਰੁਪਏ ਪ੍ਰਤੀ ਕਿਲੋ...

ਹੋਲੀ ਤੋਂ ਪਹਿਲਾਂ ਕਿਸਾਨਾਂ ਲਈ ਰਾਹਤ: ਬੰਗਾਲ ਸਰਕਾਰ 9.50 ਰੁਪਏ ਪ੍ਰਤੀ ਕਿਲੋ ‘ਤੇ ਆਲੂ ਖਰੀਦੇਗੀ

0
2

ਕੋਲਕਾਤਾ: ਹੋਲੀ ਦੇ ਤਿਉਹਾਰ ਤੋਂ ਪਹਿਲਾਂ ਮਮਤਾ ਬਨਰਜੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਨੇ ਆਲੂ ਉਤਪਾਦਕ ਕਿਸਾਨਾਂ ਲਈ ਵੱਡਾ ਫੈਸਲਾ ਲਿਆ ਹੈ। ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ ਕਿ ਰਾਜ ਸਰਕਾਰ ਕਿਸਾਨਾਂ ਤੋਂ ਸਿੱਧੇ 9.50 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਆਲੂ ਖਰੀਦੇਗੀ, ਤਾਂ ਜੋ ਉਨ੍ਹਾਂ ਨੂੰ ਫਸਲ ਦਾ ਵਾਜਬ ਮੁੱਲ ਮਿਲ ਸਕੇ।

ਸਰਕਾਰ ਨੇ ਕੁੱਲ 12 ਲੱਖ ਟਨ ਆਲੂ ਖਰੀਦਣ ਦਾ ਟੀਚਾ ਰੱਖਿਆ ਹੈ। ਇਸ ਯੋਜਨਾ ਅਧੀਨ ਹਰ ਕਿਸਾਨ ਵੱਧ ਤੋਂ ਵੱਧ 35 ਕੁਇੰਟਲ ਆਲੂ ਸਰਕਾਰ ਨੂੰ ਵੇਚ ਸਕੇਗਾ। ਪੰਚਾਇਤ ਮੰਤਰੀ ਪ੍ਰਦੀਪ ਮਜ਼ੂਮਦਾਰ ਮੁਤਾਬਕ, ਬੰਪਰ ਪੈਦਾਵਾਰ ਕਾਰਨ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਘੱਟ ਕੀਮਤ ‘ਤੇ ਫਸਲ ਵੇਚਣ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਖੇਤੀਬਾੜੀ ਵਿਭਾਗ ਦੇ ਅੰਦਾਜ਼ੇ ਅਨੁਸਾਰ, ਇਸ ਸਾਲ ਪੱਛਮੀ ਬੰਗਾਲ ਵਿੱਚ 110 ਤੋਂ 120 ਲੱਖ ਟਨ ਆਲੂ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਆਮ ਤੌਰ ‘ਤੇ ਜਦੋਂ ਪੈਦਾਵਾਰ 90 ਲੱਖ ਟਨ ਤੋਂ ਵੱਧ ਹੋ ਜਾਂਦੀ ਹੈ ਤਾਂ ਬਾਜ਼ਾਰ ਵਿੱਚ ਕੀਮਤਾਂ ਘਟ ਕੇ 5 ਰੁਪਏ ਪ੍ਰਤੀ ਕਿਲੋ ਤੱਕ ਆ ਜਾਂਦੀਆਂ ਹਨ, ਜਦਕਿ ਲਾਗਤ ਕਰੀਬ 6.50 ਰੁਪਏ ਪ੍ਰਤੀ ਕਿਲੋ ਪੈਂਦੀ ਹੈ। ਅਜਿਹੇ ਹਾਲਾਤਾਂ ਵਿੱਚ 9.50 ਰੁਪਏ ਦਾ ਸਰਕਾਰੀ ਰੇਟ ਕਿਸਾਨਾਂ ਲਈ ਲਾਭਕਾਰੀ ਸਾਬਤ ਹੋਵੇਗਾ।

ਮੰਤਰੀ ਨੇ ਦੱਸਿਆ ਕਿ ਇਸ ਸਾਲ ਸਰਦੀ ਦਾ ਮੌਸਮ ਅਨੁਕੂਲ ਰਹਿਣ ਕਾਰਨ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਆਲੂ ਦੀ ਭਾਰੀ ਪੈਦਾਵਾਰ ਹੋਈ ਹੈ। ਵੱਧਦੀ ਸਪਲਾਈ ਕਾਰਨ ਕੀਮਤਾਂ ਹੋਰ ਡਿੱਗਣ ਦਾ ਖਤਰਾ ਸੀ, ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਸਮੇਂ ਸਿਰ ਦਖਲ ਦਿੱਤਾ।

ਇਸ ਫੈਸਲੇ ਨਾਲ ਰਾਜ ਦੇ ਲੱਖਾਂ ਆਲੂ ਉਤਪਾਦਕ ਕਿਸਾਨਾਂ ਨੂੰ ਆਰਥਿਕ ਸਹਾਰਾ ਮਿਲਣ ਦੀ ਉਮੀਦ ਹੈ।

NO COMMENTS

LEAVE A REPLY

Please enter your comment!
Please enter your name here