HomeEntertainmentਰਣਵੀਰ ਸਿੰਘ ਦੀ ਸਪਾਈ ਥ੍ਰਿਲਰ ‘ਧੁਰੰਧਰ’ ਦਾ ਡਿਜ਼ਿਟਲ ਧਮਾਕਾ ਤਿਆਰ, 30 ਜਨਵਰੀ...

ਰਣਵੀਰ ਸਿੰਘ ਦੀ ਸਪਾਈ ਥ੍ਰਿਲਰ ‘ਧੁਰੰਧਰ’ ਦਾ ਡਿਜ਼ਿਟਲ ਧਮਾਕਾ ਤਿਆਰ, 30 ਜਨਵਰੀ ਤੋਂ ਨੈੱਟਫਲਿਕਸ ‘ਤੇ ਹੋਵੇਗੀ ਰਿਲੀਜ਼

ਰਣਵੀਰ ਸਿੰਘ ਦੀ ਬਹੁਤ ਚਰਚਿਤ ਸਪਾਈ ਥ੍ਰਿਲਰ ਫਿਲਮ ‘ਧੁਰੰਧਰ’ ਨੇ 5 ਦਸੰਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ ਬੌਕਸ ਆਫਿਸ ‘ਤੇ ਜ਼ਬਰਦਸਤ ਰਫਤਾਰ ਬਣਾਈ ਰੱਖੀ ਹੈ। ਭਾਰਤ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਸੱਤ ਹਫਤਿਆਂ ਤੱਕ ਸਫਲ ਥੀਏਟਰਿਕ ਦੌੜ ਪੂਰੀ ਕਰਨ ਤੋਂ ਬਾਅਦ ਹੁਣ ਫਿਲਮ ਆਪਣੇ ਹਾਈ-ਪ੍ਰੋਫਾਈਲ ਡਿਜ਼ਿਟਲ ਡੈਬਿਊ ਲਈ ਤਿਆਰ ਹੈ।

ਜਿਹੜੇ ਦਰਸ਼ਕ ਕਿਸੇ ਕਾਰਨ ਕਰਕੇ ਇਸ ਫਿਲਮ ਨੂੰ ਸਿਨੇਮਾਘਰਾਂ ਵਿੱਚ ਨਹੀਂ ਦੇਖ ਸਕੇ, ਉਨ੍ਹਾਂ ਲਈ ਖੁਸ਼ਖਬਰੀ ਹੈ। ਜਾਣਕਾਰੀ ਮੁਤਾਬਕ, ‘ਧੁਰੰਧਰ’ 30 ਜਨਵਰੀ ਤੋਂ ਨੈੱਟਫਲਿਕਸ ‘ਤੇ ਸਟ੍ਰੀਮਿੰਗ ਲਈ ਉਪਲਬਧ ਹੋਵੇਗੀ। ਇਸ ਨਾਲ ਦਰਸ਼ਕ ਘਰ ਬੈਠਿਆਂ ਹੀ ਇਸ ਐਕਸ਼ਨ ਅਤੇ ਸਸਪੈਂਸ ਨਾਲ ਭਰੀ ਫਿਲਮ ਦਾ ਆਨੰਦ ਲੈ ਸਕਣਗੇ।

ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ-ਨਾਲ ਅਕਸ਼ੈ ਖੰਨਾ, ਸੰਜੇ ਦੱਤ, ਆਰ ਮਾਧਵਨ, ਅਰਜੁਨ ਰਾਮਪਾਲ, ਰਾਕੇਸ਼ ਬੇਦੀ, ਦਾਨਿਸ਼ ਪੰਡੋਰ ਅਤੇ ਸਾਰਾ ਅਰਜੁਨ ਅਹੰਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਮਜ਼ਬੂਤ ਕਾਸਟ, ਗਹਿਰਾ ਸਪਾਈ ਨੈਰੇਟਿਵ ਅਤੇ ਸ਼ਾਨਦਾਰ ਐਕਸ਼ਨ ਸੀਕੁਅੰਸਾਂ ਕਾਰਨ ‘ਧੁਰੰਧਰ’ ਨੂੰ ਦਰਸ਼ਕਾਂ ਅਤੇ ਸਮੀਖਿਆਕਾਰਾਂ ਦੋਵਾਂ ਵੱਲੋਂ ਖੂਬ ਸਰਾਹਿਆ ਗਿਆ।

ਹੁਣ ਜਦੋਂ ਫਿਲਮ ਡਿਜ਼ਿਟਲ ਪਲੇਟਫਾਰਮ ‘ਤੇ ਰਿਲੀਜ਼ ਹੋਣ ਜਾ ਰਹੀ ਹੈ, ਤਦੋਂ ਉਮੀਦ ਕੀਤੀ ਜਾ ਰਹੀ ਹੈ ਕਿ ‘ਧੁਰੰਧਰ’ ਨੈੱਟਫਲਿਕਸ ‘ਤੇ ਵੀ ਉਹੀ ਧਮਾਕੇਦਾਰ ਪ੍ਰਦਰਸ਼ਨ ਦੁਹਰਾਏਗੀ, ਜੋ ਇਸਨੇ ਬੌਕਸ ਆਫਿਸ ‘ਤੇ ਕੀਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments