Home Punjab Ludhiana ਪੰਜਾਬ ਬੋਰਡ ਨੇ 10ਵੀਂ-12ਵੀਂ ਨਤੀਜਿਆਂ ਦੀਆਂ ਤਰੀਕਾਂ ਕੀਤੀਆਂ ਜਾਰੀ

ਪੰਜਾਬ ਬੋਰਡ ਨੇ 10ਵੀਂ-12ਵੀਂ ਨਤੀਜਿਆਂ ਦੀਆਂ ਤਰੀਕਾਂ ਕੀਤੀਆਂ ਜਾਰੀ

0
32

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾਰੀ ਕਰਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਬੋਰਡ ਅਨੁਸਾਰ 10ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਜਾਰੀ ਕੀਤਾ ਜਾਵੇਗਾ, ਜਦਕਿ 12ਵੀਂ ਜਮਾਤ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ।

ਬੋਰਡ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਲਈ ਇੱਕ ਖ਼ਾਸ ਸੰਦੇਸ਼ ਵੀ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇ ਕਿਸੇ ਵਿਦਿਆਰਥੀ ਨੂੰ ਨਤੀਜਿਆਂ ਦੌਰਾਨ ਤਣਾਅ, ਚਿੰਤਾ ਜਾਂ ਮਾਨਸਿਕ ਦਬਾਅ ਮਹਿਸੂਸ ਹੁੰਦਾ ਹੈ, ਤਾਂ ਮਦਦ ਲਈ ਟੋਲ-ਫ੍ਰੀ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ।

ਟੋਲ-ਫ੍ਰੀ ਹੈਲਪਲਾਈਨ ਨੰਬਰ: 9549-161-161

ਇਸ ਹੈਲਪਲਾਈਨ ‘ਤੇ ਤਜਰਬੇਕਾਰ ਮਨੋਵਿਗਿਆਨੀ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਸਲਾਹ ਦੇਣਗੇ।

ਬੋਰਡ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪ੍ਰੀਖਿਆ ਦੇ ਨਤੀਜੇ ਜ਼ਿੰਦਗੀ ਦੀ ਆਖਰੀ ਮੰਜ਼ਿਲ ਨਹੀਂ ਹੁੰਦੇ, ਸਗੋਂ ਅੱਗੇ ਵਧਣ ਲਈ ਇੱਕ ਨਵੀਂ ਪੌੜੀ ਹੁੰਦੇ ਹਨ। ਵਿਦਿਆਰਥੀਆਂ ਨੂੰ ਆਪਣੇ ਉੱਤੇ ਵਿਸ਼ਵਾਸ ਰੱਖਣ, ਸਕਾਰਾਤਮਕ ਸੋਚ ਬਣਾਈ ਰੱਖਣ ਅਤੇ ਮਿਹਨਤ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ।

ਬੋਰਡ ਨੇ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।

LEAVE A REPLY

Please enter your comment!
Please enter your name here