Home Sport ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ, ਏਸ਼ੀਆਈ ਖੇਡਾਂ 2026 ਦੇ ਟਰਾਇਲ ਤੋਂ ਬਾਹਰ

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ, ਏਸ਼ੀਆਈ ਖੇਡਾਂ 2026 ਦੇ ਟਰਾਇਲ ਤੋਂ ਬਾਹਰ

0
36

ਪਾਣੀਪਤ : ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ਲੱਗਿਆ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਵੱਲੋਂ ਜਾਰੀ ਕੀਤੇ ਗਏ ਨਵੇਂ ਚੋਣ ਨਿਯਮਾਂ ਕਾਰਨ ਵਿਨੇਸ਼ ਫੋਗਾਟ ਹੁਣ 2026 ਏਸ਼ੀਆਈ ਖੇਡਾਂ ਲਈ ਹੋਣ ਵਾਲੇ ਟਰਾਇਲ ਵਿੱਚ ਹਿੱਸਾ ਨਹੀਂ ਲੈ ਸਕਣਗੇ।

ਫੈਡਰੇਸ਼ਨ ਦੇ ਨਵੇਂ ਨਿਯਮਾਂ ਮੁਤਾਬਕ 30 ਮਈ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਮਹਿਲਾ ਟੀਮ ਦੇ ਟਰਾਇਲ ਸਿਰਫ਼ ਉਨ੍ਹਾਂ ਪਹਿਲਵਾਨਾਂ ਲਈ ਖੁੱਲ੍ਹੇ ਹੋਣਗੇ, ਜਿਨ੍ਹਾਂ ਨੇ ਹਾਲੀਆ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਤਗਮੇ ਜਿੱਤੇ ਹਨ।

WFI ਦੇ ਪ੍ਰਧਾਨ ਸੰਜੇ ਸਿੰਘ ਅਨੁਸਾਰ ਇਹ ਫੈਸਲਾ ਉਭਰ ਰਹੀ ਪ੍ਰਤਿਭਾ ਅਤੇ ਮੌਜੂਦਾ ਫਾਰਮ ਨੂੰ ਤਰਜੀਹ ਦੇਣ ਲਈ ਲਿਆ ਗਿਆ ਹੈ। ਨਵੇਂ ਮਾਪਦੰਡਾਂ ਅਨੁਸਾਰ 2025 ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ, 2026 ਸੀਨੀਅਰ ਫੈਡਰੇਸ਼ਨ ਕੱਪ ਅਤੇ ਅੰਡਰ-20 ਨੈਸ਼ਨਲ ਚੈਂਪੀਅਨਸ਼ਿਪ ਦੇ ਤਗਮਾ ਜੇਤੂ ਖਿਡਾਰੀ ਹੀ ਯੋਗ ਮੰਨੇ ਜਾਣਗੇ।

ਰਿਪੋਰਟਾਂ ਮੁਤਾਬਕ ਵਿਨੇਸ਼ ਫੋਗਾਟ ਨੇ ਇਨ੍ਹਾਂ ਤਿੰਨਾਂ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਿਆ, ਜਿਸ ਕਾਰਨ ਉਹ ਟਰਾਇਲ ਲਈ ਯੋਗਤਾ ਹਾਸਲ ਨਹੀਂ ਕਰ ਸਕੇ। ਇਸ ਫੈਸਲੇ ਨਾਲ ਉਨ੍ਹਾਂ ਦੀ 2026 ਏਸ਼ੀਆਈ ਖੇਡਾਂ ਵਿੱਚ ਵਾਪਸੀ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ।

 

LEAVE A REPLY

Please enter your comment!
Please enter your name here