Friday, October 2, 2026
Home Patiala Updates ਪਟਿਆਲਾ ਜ਼ਿਲ੍ਹਾ ਬਣਿਆ ਬਾਕਸਿੰਗ ਅੰਡਰ/14 ਲੜਕਿਆਂ ‘ਚ ਓਵਰਆਲ ਚੈਂਪੀਅਨ

ਪਟਿਆਲਾ ਜ਼ਿਲ੍ਹਾ ਬਣਿਆ ਬਾਕਸਿੰਗ ਅੰਡਰ/14 ਲੜਕਿਆਂ ‘ਚ ਓਵਰਆਲ ਚੈਂਪੀਅਨ

0
5

ਪਟਿਆਲਾ: ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਨੇ  ਦੱਸਿਆ ਕਿ ਪਟਿਆਲਾ ਜ਼ਿਲ੍ਹੇ ਨੇ ਬਾਕਸਿੰਗ ਦੇ ਵਿੱਚ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਓਵਰਆਲ ਚੈਂਪੀਅਨਸ਼ਿਪ ਜਿੱਤੀ। ਅੱਜ ਦੇ ਹੋਏ ਮੁਕਾਬਲਿਆਂ ਵਿੱਚ ਪਟਿਆਲਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਜਸਪਾਲ ਸਿੰਘ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਨੇ ਪਟਿਆਲਾ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਤੇ ਚੈਂਪੀਅਨਸ਼ਿਪ ਦੀ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਤੇ ਅਬਜਰਵਰ ਰਾਜੇਸ਼ ਕੁਮਾਰ, ਅਮਨਿੰੰਦਰ ਸਿੰਘ ਬਾਬਾ,ਰਾਜ ਕੁਮਾਰ ਕੋਚ,ਗੁਰਵਿੰਦਰ ਸਿੰਘ ਸੰਧੂ ਕੋਚ,ਦਿਨੇਸ਼ ਕੁਮਾਰ ਕੋਚ, ਬਿਕਰਮਜੀਤ ਸਿੰਘ ਕੋਚ, ਅਨਿਲ ਕੁਮਾਰ ਕੋਚ,ਕੁਲਦੀਪ ਕੌਰ,ਦਇਆ ਸਿੰਘ,ਲਵਪ੍ਰੀਤ ਸਿੰਘ,ਖੁਸ਼ਦੀਪ ਸਿੰਘ,ਸੁਖਚੈਨ ਸਿੰਘ, ਆਸ਼ੂਤੋਸ਼ ਕੋਚ,ਸੰਦੀਪ ਖੇਸਲਾ,ਹਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ,ਰੁਪਿੰਦਰ ਸਿੰਘ, ਰਾਕੇਸ਼ ਕੁਮਾਰ,ਹਰਜੀਤ ਸਿੰਘ,ਜੈਤਸ਼ਾਹੂਦੀਪ ਸਿੰਘ ਗਰੇਵਾਲ,ਗੁਰਪ੍ਰੀਤ ਸਿੰਘ ਬਾਜਵਾ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here