Friday, October 2, 2026
Home Patiala Updates ਖੇਤੀਬਾੜੀ ਵਿਭਾਗ ਵੱਲੋਂ ਨਿਊ ਗੋਇਲ ਪੈਸਟੀਸਾਈਡ ਕੁਲਾਰਾਂ ਵਿਰੁੱਧ ਇੰਸੈਕਟੀਸਾਈਡ ਐਕਟ ਅਨੁਸਾਰ ਕੀਤੀ...

ਖੇਤੀਬਾੜੀ ਵਿਭਾਗ ਵੱਲੋਂ ਨਿਊ ਗੋਇਲ ਪੈਸਟੀਸਾਈਡ ਕੁਲਾਰਾਂ ਵਿਰੁੱਧ ਇੰਸੈਕਟੀਸਾਈਡ ਐਕਟ ਅਨੁਸਾਰ ਕੀਤੀ ਕਾਰਵਾਈ: ਮੁੱਖ ਖੇਤੀਬਾੜੀ ਅਫਸਰ, ਪਟਿਆਲਾ

0
4
ਪਟਿਆਲਾ : ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਪਟਿਆਲਾ ਅਨੁਪ੍ਰਿਤਾ ਜੌਹਲ ਵੱਲੋਂ ਗਠਿਤ ਕੀਤੀ ਗਈ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਨਿਊ ਗੋਇਲ ਇੰਸੈਕਟੀਸਾਈਡ ਕੁਲਾਰਾਂ ਵਿਰੁੱਧ ਹਰਿਆਣਾ ਵਿਖੇ ਦਰਜ ਹੋਈ ਐਫ.ਆਈ.ਆਰ. ਦੇ ਅਧਾਰ ਤੇ ਇੰਸੈਕਟੀਸਾਈਡ ਐਕਟ-1968 ਅਤੇ ਇੰਸੈਕਟੀਸਾਈਡ ਰੂਲਜ 1971 ਅਨੁਸਾਰ ਕਾਰਵਾਈ ਕਰਦਿਆਂ ਦੁਕਾਨ ਨੂੰ ਸੀਲ ਕੀਤਾ ਗਿਆ।

ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਨੇ ਦੱਸਿਆ ਕਿ ਅਜੈ ਕੁਮਾਰ ਦੇ ਵਿਰੁੱਧ ਨਕਲੀ ਦਵਾਈਆਂ ਵੇਚਣ ਸਬੰਧੀ ਹਰਿਆਣਾ ਵਿਖੇ ਐਫ.ਆਈ.ਆਰ. ਦਰਜ ਹੋਈ ਸੀ ਜਿਸ ਤਹਿਤ ਮਿਤੀ 29 ਸਤੰਬਰ 2026 ਨੂੰ ਖੇਤੀਬਾੜੀ ਵਿਭਾਗ ਦੀ ਟੀਮ ਜਿਸ ਵਿੱਚ ਬਲਾਕ ਖੇਤੀਬਾੜੀ ਅਫਸਰ ਡਾ. ਸਤੀਸ਼ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਡਾ. ਵਿਜੈ ਕੁਮਾਰ, ਡਾ. ਅਮਨਪ੍ਰੀਤ ਸਿੰਘ ਸੰਧੂ ਅਤੇ ਡਾ. ਰਸਪਿੰਦਰ ਸਿੰਘ ਵੱਲੋਂ ਸਾਂਝੇ ਤੌਰ ਤੇ ਦੁਕਾਨ ਤੇ ਛਾਪਾ ਮਾਰਿਆ ਗਿਆ ਅਤੇ ਦੱਸਿਆ ਕਿ ਮੌਕੇ ਉੱਪਰ ਦੁਕਾਨਦਾਰ ਮੌਜੂਦ ਨਾ ਹੋਣ ਕਾਰਨ ਉਸ ਦੀ ਦੁਕਾਨ ਇੰਸੈਕਟੀਸਾਈਡ ਇੰਸਪੈਕਟਰ ਡਾ. ਵਿਜੈ ਕੁਮਾਰ ਵੱਲੋਂ ਸੀਲ ਕਰ ਦਿੱਤੀ ਗਈ ਇਸ ਛਾਪੇ ਦੌਰਾਨ ਸੰਜੈਟਾ ਕੰਪਨੀ ਦੇ ਨੁਮਾਇੰਦੇ ਪ੍ਰੇਮ ਸ਼ਰਮਾ ਵੀ ਮੌਕੇ ਤੇ ਮੌਜੂਦ ਸਨ। ਡਾ. ਦਾਰਾ ਸਿੰਘ ਅਨੁਸਾਰ ਦੁਕਾਨ ਮਾਲਕ ਵੱਲੋਂ ਦੁਕਾਨ ਖੋਲਣ ਉਪਰੰਤ ਮੌਜੂਦ ਦਵਾਈਆਂ ਦੇ ਸੈਂਪਲ ਲਏ ਜਾਣਗੇ ਅਤੇ ਇੰਸੈਕਟੀਸਾਈਡ ਐਕਟ 1968 ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here