Google search engine
HomePatiala Updatesਬੱਚਾ ਗੋਦ ਲੈਣ ਦੇ ਚਾਹਵਾਨ ਮਾਪੇ ਕਿਸੇ ਵਿਚੋਲੇ ਰਾਹੀਂ ਜਾਂ ਸਿੱਧੇ ਤੌਰ...

ਬੱਚਾ ਗੋਦ ਲੈਣ ਦੇ ਚਾਹਵਾਨ ਮਾਪੇ ਕਿਸੇ ਵਿਚੋਲੇ ਰਾਹੀਂ ਜਾਂ ਸਿੱਧੇ ਤੌਰ ਉਤੇ ਕੋਈ ਬੱਚਾ ਖਰੀਦਣ ਦੀ ਕੋਸ਼਼ਿਸ਼ ਕਰਨ ਦੀ ਬਜਾਇ ਕਾਨੂੰਨ ਮੁਤਾਬਕ ਹੀ ਗੋਦ ਲੈਣ – ਵਰਜੀਤ ਵਾਲੀਆ

ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਹੈ ਕਿ ਭਾਰਤ ਵਿੱਚ ਰਹਿੰਦੇ ਅਜਿਹੇ ਮਾਪੇ ਜੋ ਬੱਚਾ ਗੋਦ ਲੈਣ ਦੇ ਇਛੁੱਕ ਹਨ, ਉਹ ਕਿਸੇ ਵੀ ਹਸਪਤਾਲ ਜਾਂ ਕਿਸੇ ਵੀ ਵਿਚੋਲੇ ਤੋਂ ਸਿੱਧੇ ਤੌਰ ਉਤੇ ਕੋਈ ਬੱਚਾ ਖਰੀਦਣ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਅਜਿਹਾ ਕਰਨਾ ਪੂਰੀ ਤਰਾਂ ਗੈਰ ਕਾਨੂੰਨੀ ਅਤੇ ਅਪਰਾਧ ਹੈ।

               ਇੱਕ ਨਵਜਨਮੇ ਬੱਚੇ ਨੂੰ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਇੱਕ ਜੋੜੇ ਵਲੋਂ ਗੋਦ ਲੈਣ ਦੀ ਪ੍ਰਕ੍ਰਿਆ ਪੂਰੀ ਕਰਨ ਬਾਅਦ, ਸਪੁਰਦ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਵਿੱਚ ਬੱਚਾ ਗੋਦ ਲੈਣ ਲਈ ਸਿਰਫ ਇੱਕ ਹੀ ਸਹੀ ਤੇ ਸੁਰੱਖਿਅਤ ਪ੍ਰਕਿਰਿਆ ਹੈ ਜਿਸ ਨੂੰ ਸੀਏਆਰਏ (ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ) ਦੇ ਰਾਹੀ ਪੂਰਾ ਕੀਤਾ ਜਾਦਾ ਹੈ।ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਗੋਦ ਲੈਣ ਦੇ ਚਾਹਵਾਨ ਜੋੜੇ ਜਾਂ ਮਾਤਾ-ਪਿਤਾ ਸਰਕਾਰੀ ਵੈਬਸਾਈਟ ਉਪਰ ਹੀ ਆਨਲਾਈਨ ਅਰਜ਼ੀ ਦੇ ਸਕਦੇ ਹਨ।

               ਵਰਜੀਤ ਵਾਲੀਆ ਨੇ ਦੱਸਿਆ ਕਿ ਲੋਕਾਂ ਨੂੰ ਕਾਨੂੰਨ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ, ਕਿਉਂਕਿ ਜੁਵੇਨਾਇਲ ਜਸਟਿਸ ਐਕਟ 2025 ਤਹਿਤ ਹਸਪਤਾਲ ਜਾ ਕਿਸੀ ਵਿਅਕਤੀ ਤੋਂ ਬੱਚਾ ਖਰੀਦਣਾ ਮਾਨਵ ਤਸਕਰੀ ਦੀ ਸ੍ਰੇਣੀ ਵਿੱਚ ਆਉਣ ਕਰਕੇ ਕਾਨੂੰਨੀ ਅਪਰਾਧ ਹੈ, ਇਸ ਲਈ ਫੜੇ ਜਾਣ ਉਤੇ ਭਾਰੀ ਜੁਰਮਾਨਾ ਤੇ ਕਈ ਸਾਲਾ ਦੀ ਸਜਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਕਿਸੇ ਵਿਅਕਤੀ ਵੱਲੋਂ ਜਲਦੀ ਬੱਚਾ ਦਿਵਾਉਣ ਦੇ ਝਾਸੇਂ ਵਿੱਚ ਨਾ ਆਇਆ ਜਾਵੇ, ਅਤੇ ਕਿਸੇ ਵੀ ਅਜਿਹੀ ਸ਼ੱਕੀ ਗਤੀਵਿਧੀ ਬਾਰੇ ਸੂਚਨਾ ਮਿਲਣ ਉਤੇ ਚਾਈਲਡ ਹੈਲਪਲਾਈਨ 1098 ਜਾਂ ਫਿਰ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਜਾ ਸਕਦੀ ਹੈ।

               ਭਾਰਤ ਵਿੱਚ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਚਾਹਵਾਨ ਮਾਪਿਆਂ ਨੂੰ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਕੋਲ ਰਜਿਸਟ੍ਰੇਸਨ ਕਰਵਾਉਣੀ ਪੈਂਦੀ ਹੈ। ਇਸ ਬਾਅਦ ਵਿਸੇਸ ਬਾਲ ਘਰ ਦੁਅਰਾ ਮਾਤਾ-ਪਿਤਾ ਦੇ ਘਰ ਦਾ ਜਾਇਜ਼ਾ ਲੈਂਦਿਆਂ ਉਹਨਾ ਦਾ ਸਰੀਰਕ, ਮਾਨਸਿਕ ,ਵਿਤੀ ਸਥਿਤੀ, ਦਾ ਮੁਲਾਕਣ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਬੱਚੇ ਦੀ ਚੋਣ ਕਰਕੇ ਕਿਸੇ ਯੋਗ ਬੱਚੇ ਨੂੰ ਕਾਨੂੰਨੀ ਤੌਰ ਉਤੇ ਗੋਦ ਲੈਣ ਯੋਗ ਘੋਸਿਤ ਕਰਨ ਬਾਅਦ ਮਾਤਾ ਪਿਤਾ ਨੂੰ ਬੱਚੇ ਦੀ ਪ੍ਰੋਫਾਈਲ ਦੇ ਦਿੱਤੀ ਜਾਂਦੀ ਹੈ ਅਤੇ ਉਹ ਇਸ ਬੱਚੇ ਨੂੰ ਰਿਜਰਵ ਕਰ ਸਕਦੇ ਹਨ।

               ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ‌ਕਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦੌਰਾਨ ਐਸ.ਏ.ਏ ਦੁਆਰਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਰਾਹੀਂ ਡਿਪਟੀ ਕਮਿਸਨਰ ਦੇ ਸਾਹਮਣੇ ਅਪੀਲ ਦਰਜ ਕਰਵਾਈ ਜਾਂਦੀ ਹੈ ਅਤੇ ਬਾਲ ਸੁਰੱਖਿਆ ਅਫ਼ਸਰ ਦੁਆਰਾ ਸੰਪੁਰਣ ਕਾਰਵਾਈ ਦੀ ਜਾਂਚ ਕਰਨ ਉਪਰੰਤ ਡਿਪਟੀ ਕਮਿਸਨਰ ਰਾਹੀਂ ਗੋਦ ਲੈਣ ਦੇ ਆਦੇਸ਼ ਜਾਰੀ ਕਰਵਾਏ ਜਾਦੇਂ ਹਨ। ਗੋਦ ਲੈਣ ਤੋਂ ਬਾਅਦ ਬੱਚੇ ਦਾ ਜਨਮ ਸਰਟੀਫਿਕੇਟ ਮਾਤਾ-ਪਿਤਾ ਦੇ ਨਾਮ ਉਪਰ ਜਾਰੀ ਕੀਤਾ ਜਾਂਦਾ ਹੈ।

               ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਨੇ ਦੱਸਿਆ ਕਿ ਜੇਕਰ ਕੋਈ ਮਾਤਾ-ਪਿਤਾ ਆਪਣੇ ਬੱਚੇ ਨੂੰ ਨਹੀਂ ਰੱਖ ਸਕਦੇ ਹਨ ਤਾ ਉਹ ਬੱਚੇ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਕਿਸੇ ਨੂੰ ਨਾ ਦੇਣ ਅਤੇ ਨਾ ਹੀ ਬੱਚੇ ਨੂੰ ਕੋਈ ਨੁਕਸਾਨ ਪਹੁੰਚਾਉਣ। ਜ਼ਿਲ੍ਹਾ ਪ੍ਰਸਾਸਨ ਪਟਿਆਲਾ ਵੱਲੋ ਬਾਲ ਨਿਕੇਤਨ, ਲਾਹੌਰੀ ਗੇਟ, ਪਟਿਆਲਾ ਵਿਖੇ ਭੰਗੂੜਾ ਲਗਾਇਆ ਹੋਇਆ ਹੈ ਮਾਤਾ-ਪਿਤਾ ਉਸ ਬੱਚੇ ਨੂੰ ਭੰਗੂੜੇ ਵਿੱਚ ਪਾ ਕੇ ਜਾ ਸਕਦੇ ਹਨ ਜਾ ਫਿਰ ਹੈਲਪ ਲਾਈਨ ਨੰਬਰ 1098 ਤੇ ਫੋਨ ਕਰਕੇ ਵੀ ਬੱਚੇ ਨੂੰ ਸਰੰਡਰ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਦੋਵੇਂ ਹੀ ਸੂਰਤ ਵਿੱਚ ਮਾਤਾ-ਪਿਤਾ ਜਾ ਫਿਰ ਸੂਚਨਾ ਦੇਣ ਵਾਲੇ ਦੀ ਪਛਾਣ ਜਨਤਕ ਨਹੀ ਕੀਤੀ ਜਾਂਦੀ।

*****

ਫੋਟੋ ਕੈਪਸ਼ਨ-ਇੱਕ ਜੋੜੇ ਵਲੋਂ ਗੋਦ ਲੈਣ ਦੀ ਪ੍ਰਕ੍ਰਿਆ ਪੂਰੀ ਕਰਨ ਬਾਅਦ ਬੱਚੇ ਨੂੰ ਜੋੜੇ ਦੇ ਸਪੁਰਦ ਕਰਦੇ ਹੋਏ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ। ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments