ਭਾਰਤ ਦੀ 2011 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਅਤੇ ਪੈਰਿਸ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਹਾਕੀ ਮੁਹਿੰਮ ਨਾਲ ਜੁੜੇ ਮੈਂਟਲ ਕੰਡੀਸ਼ਨਿੰਗ ਕੋਚ ਪੈਡੀ ਅਪਟਨ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਚੈਂਪੀਅਨ ਵਾਲੀ ਮਾਨਸਿਕਤਾ ਵਿਕਸਤ ਕਰਨ ਦੀ ਸਲਾਹ ਦਿੱਤੀ ਹੈ।
ਅਪਟਨ ਨੇ ਕਿਹਾ ਕਿ ਅਸਲ ਚੈਂਪੀਅਨ ਟੂਰਨਾਮੈਂਟ ਵਿੱਚ ਚੈਂਪੀਅਨ ਬਣਨ ਦੇ ਵਿਸ਼ਵਾਸ ਨਾਲ ਹੀ ਦਾਖਲ ਹੁੰਦੇ ਹਨ। ਉਨ੍ਹਾਂ ਨੇ ਫਿਟਨੈੱਸ, ਖੁਰਾਕ, ਨੀਂਦ, ਰਿਕਵਰੀ ਅਤੇ ਮਜ਼ਬੂਤ ਟੀਮ ਵਰਕ ’ਤੇ ਧਿਆਨ ਦੇਣ ਦੀ ਗੱਲ ਕਹੀ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਸਿਰਫ਼ ਫਾਈਨਲ ਜਿੱਤਣ ਬਾਰੇ ਨਹੀਂ, ਸਗੋਂ ਖ਼ਿਤਾਬ ਦੇ ਰਸਤੇ ਵਿੱਚ ਆਉਣ ਵਾਲੀਆਂ ਹਰ ਚੁਣੌਤੀ ਲਈ ਤਿਆਰ ਰਹਿਣ ’ਤੇ ਧਿਆਨ ਦੇਣਾ ਚਾਹੀਦਾ ਹੈ।






