ਨਵੀਂ ਦਿੱਲੀ: ਭਾਰਤ ਦੀਆਂ ਰਵਾਇਤੀ ਦਵਾਈਆਂ ਦੀ ਗੁਣਵੱਤਾ ਅਤੇ ਵਿਸ਼ਵ ਪੱਧਰ ’ਤੇ ਸਵੀਕਾਰਤਾ ਵਧਾਉਣ ਲਈ ਆਯੁਸ਼ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ‘One Herb, One Standard’ ਪਹਿਲਕਦਮੀ ਨੂੰ ਹੋਰ ਤਿੰਨ ਸਾਲਾਂ ਲਈ ਵਧਾ ਦਿੱਤਾ ਹੈ। ਇਸ ਤਹਿਤ ਔਸ਼ਧੀ ਪੌਦਿਆਂ ਲਈ ਵੱਖ-ਵੱਖ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਵਿੱਚ ਇਕਸਾਰ ਵਿਗਿਆਨਕ ਮਿਆਰ ਤਿਆਰ ਕੀਤੇ ਜਾਣਗੇ।
PCIM&H ਅਤੇ Indian Pharmacopoeia Commission ਨੇ ਇਸ ਸਬੰਧੀ MoU ਦਾ ਨਵੀਨੀਕਰਨ ਕੀਤਾ ਹੈ। ਪਹਿਲੇ ਪੜਾਅ ਵਿੱਚ 50 ਔਸ਼ਧੀ ਪੌਦਿਆਂ ਦੇ ਮੋਨੋਗ੍ਰਾਫ ਤਿਆਰ ਕੀਤੇ ਗਏ ਸਨ। ਹੁਣ ਨਵੇਂ ਪੜਾਅ ਵਿੱਚ ਆਯੁਰਵੇਦ, ਸਿੱਧਾ, ਸੋਵਾ-ਰਿਗਪਾ, ਯੂਨਾਨੀ ਅਤੇ ਹੋਮਿਓਪੈਥੀ ਵਿੱਚ ਵਰਤੀਆਂ ਜਾਣ ਵਾਲੀਆਂ ਪੌਦਿਆਂ ਤੋਂ ਬਣੀਆਂ ਦਵਾਈਆਂ ਦੇ ਮਿਆਰਾਂ ਨੂੰ ਹੋਰ ਇਕਸਾਰ ਕੀਤਾ ਜਾਵੇਗਾ।
ਇਸ ਪਹਿਲਕਦਮੀ ਨਾਲ ਦਵਾਈਆਂ ਦੀ ਗੁਣਵੱਤਾ, ਸ਼ੁੱਧਤਾ ਅਤੇ ਭਰੋਸੇਯੋਗਤਾ ਵਧਣ ਦੇ ਨਾਲ ਭਾਰਤੀ ਰਵਾਇਤੀ ਦਵਾਈਆਂ ਦੀ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸਵੀਕਾਰਤਾ ਮਜ਼ਬੂਤ ਹੋਣ ਦੀ ਉਮੀਦ ਹੈ।






