Saturday, September 5, 2026
Home Haryana News ਸਤਿਸੰਗ ਲਈ ਸਤੰਬਰ ਵਿੱਚ 2 ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ ਉੱਤਰੀ ਰੇਲਵੇ

ਸਤਿਸੰਗ ਲਈ ਸਤੰਬਰ ਵਿੱਚ 2 ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ ਉੱਤਰੀ ਰੇਲਵੇ

0
4

ਅੰਬਾਲਾ: ਉੱਤਰੀ ਰੇਲਵੇ ਨੇ ਯਾਤਰੀਆਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਵੱਡਾ ਕਦਮ ਚੁੱਕਿਆ ਹੈ। ਬਿਆਸ ਸਤਿਸੰਗ ਦੌਰਾਨ ਵਾਧੂ ਭੀੜ ਨੂੰ ਦੇਖਦੇ ਹੋਏ ਸਤੰਬਰ ਮਹੀਨੇ ਵਿੱਚ 2 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅੰਬਾਲਾ ਡਿਵੀਜ਼ਨ ਵਿੱਚੋਂ ਲੰਘਣ ਵਾਲੀਆਂ ਇਹ ਟਰੇਨਾਂ ਹਜ਼ਰਤ ਨਿਜ਼ਾਮੂਦੀਨ-ਬਿਆਸ ਅਤੇ ਸਹਾਰਨਪੁਰ-ਬਿਆਸ ਰੂਟਾਂ ’ਤੇ ਚੱਲਣਗੀਆਂ।

ਪ੍ਰਾਪਤ ਜਾਣਕਾਰੀ ਮੁਤਾਬਕ ਹਜ਼ਰਤ ਨਿਜ਼ਾਮੂਦੀਨ-ਬਿਆਸ ਸਪੈਸ਼ਲ (04451/04452) ਰੇਲਗੱਡੀ 3 ਸਤੰਬਰ ਨੂੰ ਹਜ਼ਰਤ ਨਿਜ਼ਾਮੂਦੀਨ ਤੋਂ ਬਿਆਸ ਲਈ ਰਵਾਨਾ ਹੋਵੇਗੀ ਅਤੇ 6 ਸਤੰਬਰ ਨੂੰ ਬਿਆਸ ਤੋਂ ਵਾਪਸੀ ਯਾਤਰਾ ਕਰੇਗੀ। ਇਹ ਵਿਸ਼ੇਸ਼ ਰੇਲਗੱਡੀ ਅੰਬਾਲਾ ਕੈਂਟ ਸਟੇਸ਼ਨ ’ਤੇ ਰੁਕੇਗੀ।

ਇਸੇ ਤਰ੍ਹਾਂ ਸਹਾਰਨਪੁਰ-ਬਿਆਸ ਸਪੈਸ਼ਲ (04565/04566) ਰੇਲਗੱਡੀ 11 ਅਤੇ 18 ਸਤੰਬਰ ਨੂੰ ਸਹਾਰਨਪੁਰ ਤੋਂ ਬਿਆਸ ਲਈ ਚੱਲੇਗੀ। ਵਾਪਸੀ ਵਿੱਚ ਇਹ ਟਰੇਨ 13 ਅਤੇ 20 ਸਤੰਬਰ ਨੂੰ ਬਿਆਸ ਤੋਂ ਸਹਾਰਨਪੁਰ ਤੱਕ ਚੱਲੇਗੀ।

ਇਸ ਰੇਲਗੱਡੀ ਦੇ ਰਸਤੇ ਵਿੱਚ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਸਾਹਨੇਵਾਲ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਠਹਿਰਾਅ ਰਹੇਗਾ।

ਰੇਲਵੇ ਦੇ ਇਸ ਫ਼ੈਸਲੇ ਨਾਲ ਬਿਆਸ ਸਤਿਸੰਗ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਯਾਤਰਾ ਵਿੱਚ ਵੱਡੀ ਸਹੂਲਤ ਮਿਲਣ ਦੀ ਉਮੀਦ ਹੈ।

 

LEAVE A REPLY

Please enter your comment!
Please enter your name here