Friday, October 23, 2026
Home Patiala Updates ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਪਲੇਠਾ ਯੁਵਕ ਮੇਲਾ 24 ਅਕਤੂਬਰ ਨੂੰ

ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਪਲੇਠਾ ਯੁਵਕ ਮੇਲਾ 24 ਅਕਤੂਬਰ ਨੂੰ

0
1

ਪਟਿਆਲਾ, 22 ਅਕਤੂਬਰ:

ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ 24 ਅਕਤੂਬਰ ਨੂੰ ਯੁਵਕ ਮੇਲਾ (ਯੂਥ ਫੈਸਟੀਵਲ) ਕਰਵਾਇਆ ਜ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਕਰਵਾਇਆ ਜਾ ਰਿਹਾ ਪਹਿਲਾ ਯੁਵਕ ਮੇਲਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅਸੀਂ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਬਹੁਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹਾਂ। “ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਰਵਾਇਆ ਜਾ ਰਿਹਾ ਪਲੇਠਾ ਯੁਵਕ ਮੇਲਾ ਵਿਦਿਆਰਥੀਆਂ ਨੂੰ ਖੇਡਾਂ ਅਤੇ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਪੰਜਾਬ ਦੇ ਅਲੋਪ ਹੁੰਦੇ ਜਾ ਰਹੇ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਦਾ ਮੁੱਢਲਾ ਕਦਮ ਹੈ। ਇਸ ਮੇਲੇ ਵਿਚ ਪੰਜਾਬ ਦੇ ਵੱਖ-ਵੱਖ ਵੰਨਗੀਆਂ ਦੇ ਵਿਰਾਸਤੀ ਰੰਗ ਵੇਖਣ ਨੂੰ ਮਿਲਣਗੇ। ਇਸ ਮੇਲੇ ਵਿਚ ਗਿੱਧਾ, ਭੰਗੜਾ, ਸਕਿੱਟ, ਮਿਮਿਕਰੀ, ਰਵਾਇਤੀ ਗੀਤ, ਲੋਕ ਗੀਤ, ਪ੍ਰਦਰਸ਼ਨੀ ਪਹਿਰਾਵਾ ਆਦਿ ਮੰਚੀ ਕਲਾਵਾਂ ਦੇ ਨਾਲ-ਨਾਲ ਸਾਹਿਤਕ ਕਲਾਵਾਂ ਵਿਚ ਭਾਸ਼ਣ ਮੁਕਾਬਲੇ, ਕਵਿਤਾ ਉਚਾਰਣ, ਪੋਸਟਰ ਮੇਕਿੰਗ, ਕੋਲਾਜ਼ ਮੇਕਿੰਗ, ਕੋਮਲ ਕਲਾਵਾਂ ਵਿਚ ਨਾਲ਼ਾ ਬੁਣਨਾ, ਪੱਖੀ ਬੁਣਨਾ, ਗੁੱਡੀਆਂ ਪਟੋਲੇ, ਮਿੱਟੀ ਦੇ ਖਿਡੌਣੇ, ਰੰਗੋਲੀ ਅਤੇ ਲੋਕ ਖੇਡਾਂ ਵਿਚ ਸ਼ਟਾਪੂ, ਗੀਟੇ, ਰੱਸੀ ਟੱਪਣਾ ਅਤੇ ਰੱਸਾ-ਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।” ਇਸ ਮੇਲੇ ਵਿਚ 15 ਤੋਂ ਵੱਧ ਵੱਖ-ਵੱਖ ਕਾਲਜਾਂ ਵੱਲੋਂ ਹਿੱਸਾ ਲਿਆ ਜਾਵੇਗਾ ਜਿਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪੁਖਤਾ ਪ੍ਰਬੰਧ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਕੀਤਾ ਜਾਵੇਗਾ। ਇਸ ਮੇਲੇ ਦਾ ਮਕਸੱਦ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰ ਕੇ ਉਨ੍ਹਾਂ ਵਿਚਲੀ ਕਲਾ ਦੀ ਪਛਾਣ ਕਰਨਾ ਹੈ ਤਾਂ ਜੋ ਵਿਦਿਆਰਥੀ ਸੱਭਿਆਚਾਰਕ ਗਤੀਵਿਧੀਆਂ ਦਾ ਹਿੱਸਾ ਬਣਕੇ ਆਪਣੇ ਹੁਨਰ ਨੂੰ ਨਿਖਾਰ ਸਕਣ। ਡਾ. ਗਿੱਲ ਨੇ ਦੱਸਿਆ ਕਿ ਮੇਲੇ ਵਿਚ ਸ. ਗੁਰਮੀਤ ਸਿੰਘ (ਮੀਤ ਹੇਅਰ) ਮੈਂਬਰ ਪਾਰਲੀਮੈਂਟ ਅਤੇ ਸ. ਹਰਪਾਲ ਸਿੰਘ ਚੀਮਾ, ਵਿੱਤ ਮੰਤਰੀ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਗੇ। ਇਸ ਤੋਂ ਇਲਾਵਾ ਪੰਜਾਬ ਦੇ ਉੱਘੇ ਸਿਤਾਰੇ ਸੁਨੀਤਾ ਧੀਰ, ਬਿੰਨੂ ਢਿੱਲੋਂ, ਕੰਵਲਜੀਤ ਸਿੰਘ ਢੀਂਡਸਾ, ਸਵਰਨ ਰਟੌਲ ਆਦਿ ਸ਼ਖਸੀਅਤਾਂ ਉਚੇਚੇ ਤੌਰ ਤੇ ਸ਼ਿਰਕਤ ਕਰਨਗੀਆਂ। ਪੰਜਾਬ ਦੇ ਉੱਘੇ ਸਿਤਾਰੇ ਕਰਮਜੀਤ ਅਨਮੋਲ ਦੀ ਖਾਸ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ।

LEAVE A REPLY

Please enter your comment!
Please enter your name here