Tuesday, July 14, 2026
Home Patiala Updates ਨਾਭਾ ਕਤਲ ਕੇਸ: ਦੋ ਮੁਲਜ਼ਮ ਗ੍ਰਿਫਤਾਰ, ਬਾਕੀ ਦੀ ਭਾਲ ਜਾਰੀ

ਨਾਭਾ ਕਤਲ ਕੇਸ: ਦੋ ਮੁਲਜ਼ਮ ਗ੍ਰਿਫਤਾਰ, ਬਾਕੀ ਦੀ ਭਾਲ ਜਾਰੀ

0
49

ਨਾਭਾ ਵਿੱਚ ਪੁਲੀਸ ਹੌਲਦਾਰ ਅਮਨਦੀਪ ਸਿੰਘ ਦੀ ਹੱਤਿਆ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਅਜੇ ਵੀ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਬਾਕੀ ਅਣਪਛਾਤਿਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ।

ਪੁਲੀਸ ਮੁਤਾਬਕ, ਨਾਮਜ਼ਦ ਮੁਲਜ਼ਮ ਨਾਭਾ ਦੇ ਬੌੜਾਂ ਗੇਟ ਨੇੜੇ ਵਾਲਮੀਕਿ ਬਸਤੀ ਦੇ ਵਸਨੀਕ ਹਨ। ਮਾਮਲੇ ਦਾ ਮੁੱਢਲਾ ਕਾਰਨ ਮਾਮੂਲੀ ਪੈਸਿਆਂ ਨੂੰ ਲੈ ਕੇ ਪੁਲੀਸ ਹੌਲਦਾਰ ਅਮਨਦੀਪ ਸਿੰਘ ਨਾਲ ਝਗੜਾ ਸੀ। ਇਸ ਬਹਿਸ ਦੌਰਾਨ ਦੂਜੇ ਧਿਰ ਨੇ ਆਪਣੇ ਸਾਥੀ ਲੈ ਕੇ ਅਮਨਦੀਪ ਅਤੇ ਉਸਦੇ ਭਰਾ ਨਵਦੀਪ ਸਿੰਘ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਅਮਨਦੀਪ ਸਿੰਘ ਦੀ ਮੌਤ ਹੋ ਗਈ, ਜਦਕਿ ਨਵਦੀਪ ਜ਼ਖਮੀ ਹੋਇਆ।

ਅੱਜ ਵਿਧਾਇਕ ਦੇਵ ਮਾਨ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਗਏ। ਇਸਦੇ ਨਾਲ-ਨਾਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮ੍ਰਿਤਕ ਦੇ ਪਿਤਾ ਨਾਲ ਫੋਨ ‘ਤੇ ਸੰਵੇਦਨਾ ਪ੍ਰਗਟਾਈ।

ਡੀਆਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਨਵਦੀਪ ਸਿੰਘ ਖਤਰੇ ਤੋਂ ਬਾਹਰ ਹੈ ਪਰ ਹਾਲੇ ਦਵਾਈਆਂ ਦੇ ਪ੍ਰਭਾਵ ਹੇਠ ਹੈ ਅਤੇ ਜ਼ਿਆਦਾ ਗੱਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਅਹਿਮ ਸੁਰਾਗ ਮਿਲੇ ਹਨ, ਜਿਸ ਕਾਰਨ ਜਲਦ ਹੀ ਸਾਰੇ ਮੁਲਜ਼ਮ ਗ੍ਰਿਫਤਾਰ ਕਰ ਲਏ ਜਾਣਗੇ।

ਪੁਲੀਸ ਮੁਲਜ਼ਮਾਂ ਦੇ ਘਰਾਂ ਵਿੱਚ ਛਾਪੇਮਾਰੀ ਜਾਰੀ ਰੱਖੀ ਹੋਈ ਹੈ ਅਤੇ ਹੱਲ ਫ਼ੜਨ ਲਈ ਖਾਸ ਟੀਮਾਂ ਤੈਅਨਾਤ ਕੀਤੀਆਂ ਗਈਆਂ ਹਨ।

LEAVE A REPLY

Please enter your comment!
Please enter your name here