ਪਟਿਆਲਾ: ਕਿਸ਼ੋਰ ਕੁਮਾਰ ਫੈਨਜ਼ ਕਲਚਰਲ ਐਂਡ ਵੈਲਫੇਅਰ ਕਲੱਬ ਵੱਲੋਂ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿੱਚ ਇੱਕ ਸ਼ਾਨਦਾਰ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਦਮ ਸ੍ਰੀ ਅਨੂਪ ਜਲੋਟਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ, ਜਿਨ੍ਹਾਂ ਦੀ ਮੌਜੂਦਗੀ ਨੇ ਸਮਾਗਮ ਦੀ ਸ਼ਾਨ ਹੋਰ ਵਧਾ ਦਿੱਤੀ।
ਪ੍ਰੋਗਰਾਮ ਦੌਰਾਨ ਸ੍ਰੀ ਸੰਤੋਸ਼ ਕਟਾਰੀਆ ਦੀ 22 ਮੈਂਬਰਾਂ ਦੀ ਟੀਮ ਵੱਲੋਂ ਲਾਈਵ ਮਿਊਜ਼ਿਕ ਪੇਸ਼ ਕੀਤਾ ਗਿਆ, ਜਿਸ ਨਾਲ ਲਗਭਗ 30 ਗਾਇਕ ਕਲਾਕਾਰਾਂ ਨੇ ਆਪਣੀਆਂ ਸ਼ਾਨਦਾਰ ਪ੍ਰਸਤੁਤੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਕਲੱਬ ਦੇ ਪ੍ਰਧਾਨ ਰਾਜੀਵ ਵਰਮਾ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਟਿਆਲਾ ਦੇ ਮੈਅਰ ਸ੍ਰੀ ਕੁੰਦਨ ਗੋਗੀਆ, ਪ੍ਰਸਿੱਧ ਸਮਾਜ ਸੇਵਿਕਾ ਸਤਿੰਦਰਪਾਲ ਕੌਰ, ਸ੍ਰੀ ਜਗਦੀਪ ਟਾਂਡਾ (ਡਾਇਰੈਕਟਰ, ਹਰਿਆਣਾ ਸਰਕਾਰ), ਧਰਮਪਾਲ ਬਾਂਸਲ, ਆਕਾਸ਼ਦੀਪ ਮਰਵਾਹਾ, ਹਰਸ਼ ਗੁਪਤਾ, ਪ੍ਰੇਮ ਬਾਂਸਲ ਅਤੇ ਰਾਜੇਸ਼ ਪੰਜੋਲਾ ਹਾਜ਼ਰ ਰਹੇ।
ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ, ਜਿਸ ਵਿੱਚ ਸ੍ਰੀ ਰਾਜੀਵ ਵਰਮਾ, ਰਾਜੇਸ਼ ਕਪਿਲ, ਮਨਤ ਮਠਾਰੂ, ਦੀਵਿਆਂਸ਼ੀ, ਕਲਪਨਾ ਗੁਪਤਾ, ਮੈਡਮ ਅਰਵਿੰਦਰ ਕੌਰ, ਅਸ਼ੋਕ ਅਰੌੜਾ, ਪ੍ਰਿੰਸ ਸ਼ਰਮਾ, ਬਬਲ ਅਰੋੜਾ, ਪ੍ਰਗਿਆ ਅਤੇ ਰਾਜ ਕੁਮਾਰ ਨੇ ਭਾਗ ਲਿਆ।
ਸੰਗੀਤਮਈ ਸ਼ਾਮ ਦੌਰਾਨ ਕਲਪਨਾ ਗੁਪਤਾ ਵੱਲੋਂ “ਸੋਲਾਂ ਬਰਸ ਕੀ”, ਰੈਨੂ ਵਰਮਾ ਵੱਲੋਂ “ਮੈਂ ਹੂੰ ਖੁਸ਼ਰੰਗ ਹੀਨਾ”, ਜਗਦੀਪ ਟਾਂਡਾ, ਰਾਜੇਸ਼ ਕਪਿਲ ਅਤੇ ਡਾ. ਪ੍ਰਦੀਪ ਭਰਦਵਾਜ ਵੱਲੋਂ “ਅਮਰ ਅਕਬਰ ਐਂਥਨੀ”, ਰਾਜੇਸ਼ ਕਪਿਲ ਅਤੇ ਜਗਦੀਸ਼ ਅਰੌੜਾ ਵੱਲੋਂ “ਦੋ ਬੇਚਾਰੇ”, ਰਾਧਿਕਾ ਗਰੋਵਰ ਵੱਲੋਂ “ਯੇ ਗਲੀਆਂ ਯੇ ਚੋਬਾਰਾ”, ਮੈਡਮ ਅਰਵਿੰਦਰ ਕੌਰ ਅਤੇ ਵਰਿੰਦਰ ਧੀਮਾਨ ਵੱਲੋਂ “ਦਿਲ ਕੀ ਗਿਰਹ ਖੋਲ ਦੋ” ਅਤੇ ਬਲਜੀਤ ਸਿੰਘ ਵੱਲੋਂ “ਮੇਰੇ ਨੇਨਾ ਸਾਵਨ ਭਾਦੋਂ” ਵਰਗੇ ਪ੍ਰਸਿੱਧ ਗੀਤ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਮਿਲੀ।
ਸਮਾਗਮ ਦੇ ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਮਹਿਮਾਨਾਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਲਚਰਲ ਸਰਗਰਮੀਆਂ ਨੂੰ ਅੱਗੇ ਵੀ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।



