Google search engine
HomePunjabਰਾਣਾ ਬਲਾਚੌਰੀਆ ਕਾਤਲ ਦਾ ਮੁੱਖ ਦੋਸ਼ੀ ਪੁਲਿਸ ਮੁਕਾਬਲੇ 'ਚ ਢੇਰ

ਰਾਣਾ ਬਲਾਚੌਰੀਆ ਕਾਤਲ ਦਾ ਮੁੱਖ ਦੋਸ਼ੀ ਪੁਲਿਸ ਮੁਕਾਬਲੇ ‘ਚ ਢੇਰ

ਮੋਹਾਲੀ: ਜ਼ਿਕਰਯੋਗ ਹੈ ਕਿ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੀ 15 ਦਸੰਬਰ, 2025 ਦੀ ਸ਼ਾਮ ਨੂੰ ਮੋਹਾਲੀ ਦੇ ਸੋਹਾਣਾ ਵਿੱਚ ਇੱਕ ਟੂਰਨਾਮੈਂਟ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਤਲ ਦਾ ਮੁੱਖ ਦੋਸ਼ੀ ਸ਼ੂਟਰ ਅਤੇ ਗੈਂਗਸਟਰ ਕਰਨ, ਪੁਲਿਸ ਨੇ ਦੇਰ ਰਾਤ ਖਰੜ ਖੇਤਰ ‘ਚ ਇੱਕ ਮੁਕਾਬਲੇ ਵਿੱਚ ਦੋਸ਼ੀ ਨੂੰ ਢੇਰ ਕਰ ਦਿੱਤਾ।

ਮੁੱਖ ਦੋਸ਼ੀ ਸੀ ਅਤੇ ਲੰਬੇ ਸਮੇਂ ਤੋਂ ਫਰਾਰ ਸੀ। ਕਾਤਲ ਬਾਰੇ ਮੋਹਾਲੀ ਪੁਲਿਸ ਨੂੰ ਗੁਪਤ ਜਾਣਕਾਰੀ ਮਿਲਣ ‘ਤੇ ਉਸ ਨੂੰ ਪੁਲਿਸ ਦੀ ਵਿਸ਼ੇਸ਼ ਟੀਮ ਦੁਆਰਾ ਘੇਰ ਲਿਆ ਗਿਆ, ਆਪਣੇ ਆਪ ਨੂੰ ਘਿਰਿਆ ਦੇਖ ਕਰਨ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਦੋਸ਼ੀ ਗੰਭੀਰ ਜ਼ਖਮੀ ਹੋ ਗਿਆ, ਉਪਰੰਤ ਉਸਨੂੰ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਪੁਲਿਸ ਨੇ ਦੋ ਸ਼ੂਟਰਾਂ ਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਵਜੋਂ ਕੀਤੀ ਹੈ, ਜੋ ਕਿ ਡੌਨੀ ਬਾਲ ਗੈਂਗ ਨਾਲ ਸੰਬੰਧ ਰੱਖਦੇ ਹਨ। ਪੁਲਿਸ ਅਨੁਸਾਰ, ਇਸ ਘਟਨਾ ਵਿੱਚ ਦੋ ਸ਼ੂਟਰਾਂ ਸਮੇਤ ਕੁੱਲ ਤਿੰਨ ਲੋਕ ਸ਼ਾਮਲ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments