HomePunjabਤਿਉਹਾਰਾਂ ਮੌਕੇ ਵਿਸ਼ੇਸ਼ ਰੇਲਗੱਡੀਆਂ ਦਾ ਐਲਾਨ, ਫਿਰੋਜ਼ਪੁਰ ਡਿਵੀਜ਼ਨ ‘ਚ ਮਾਲ ਆਵਾਜਾਈ 53%...

ਤਿਉਹਾਰਾਂ ਮੌਕੇ ਵਿਸ਼ੇਸ਼ ਰੇਲਗੱਡੀਆਂ ਦਾ ਐਲਾਨ, ਫਿਰੋਜ਼ਪੁਰ ਡਿਵੀਜ਼ਨ ‘ਚ ਮਾਲ ਆਵਾਜਾਈ 53% ਵਧੀ

ਜਲੰਧਰ: ਤਿਉਹਾਰਾਂ ਅਤੇ ਵਧਦੀ ਯਾਤਰੀ ਭੀੜ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਕਈ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਕਦਮ ਦਾ ਮਕਸਦ ਸ਼ਰਧਾਲੂਆਂ ਅਤੇ ਆਮ ਯਾਤਰੀਆਂ ਨੂੰ ਆਸਾਨ, ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਮੁਹੱਈਆ ਕਰਵਾਉਣਾ ਹੈ ਤਾਂ ਜੋ ਤਿਉਹਾਰਾਂ ਦੌਰਾਨ ਭੀੜ ਨੂੰ ਬਿਹਤਰ ਢੰਗ ਨਾਲ ਸੰਭਾਲਿਆ ਜਾ ਸਕੇ।

ਅੰਮ੍ਰਿਤਸਰ ਰੂਟਾਂ ਲਈ ਵਿਸ਼ੇਸ਼ ਟ੍ਰੇਨਾਂ

  • ਟ੍ਰੇਨ ਨੰਬਰ 04652: ਅੰਮ੍ਰਿਤਸਰ ਤੋਂ ਜੈਨਗਰ(19–29 ਮਾਰਚ)

  • ਟ੍ਰੇਨ ਨੰਬਰ 04651: ਜੈਨਗਰ ਤੋਂ ਅੰਮ੍ਰਿਤਸਰ (19–31 ਮਾਰਚ)

  • ਟ੍ਰੇਨ ਨੰਬਰ 04654: ਅੰਮ੍ਰਿਤਸਰ ਤੋਂ New ਜਲਪਾਈਗੁੜੀ (19–25 ਮਾਰਚ)

  • ਟ੍ਰੇਨ ਨੰਬਰ 04653: ਨਿਊ ਜਲਪਾਈਗੁੜੀ ਤੋਂ ਅੰਮ੍ਰਿਤਸਰ (21–27 ਮਾਰਚ)

ਇਨ੍ਹਾਂ ਟ੍ਰੇਨਾਂ ਵਿੱਚ ਏਅਰ-ਕੰਡੀਸ਼ਨਡ ਅਤੇ ਸਲੀਪਰ ਕੋਚ ਦੀ ਸਹੂਲਤ ਹੋਵੇਗੀ, ਜਿਸ ਨਾਲ ਲੰਬੀ ਦੂਰੀ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।

ਨਵਰਾਤਰੀ ਮੌਕੇ ਵੈਸ਼ਨੋ ਦੇਵੀ ਰੂਟ

  • ਟ੍ਰੇਨ ਨੰਬਰ 04687: ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਬਡਗਾਮ

  • ਟ੍ਰੇਨ ਨੰਬਰ 04688: ਬਡਗਾਮ ਤੋਂ ਬਨਿਹਾਲ (19 ਮਾਰਚ–4 ਅਪ੍ਰੈਲ)

  • ਟ੍ਰੇਨ ਨੰਬਰ 04081/04082: ਨਵੀਂ ਦਿੱਲੀ ↔ ਕਟੜਾ (19–30/31 ਮਾਰਚ)

ਇਨ੍ਹਾਂ ਵਿੱਚ ਕੁਝ ਟ੍ਰੇਨਾਂ ਆਮ ਸ਼੍ਰੇਣੀ ਦੀਆਂ ਹੋਣਗੀਆਂ, ਜਿਸ ਨਾਲ ਸ਼ਰਧਾਲੂ ਘੱਟ ਕੀਮਤ ‘ਤੇ ਯਾਤਰਾ ਕਰ ਸਕਣਗੇ, ਜਦਕਿ ਦਿੱਲੀ-ਕਟੜਾ ਰੂਟ ‘ਤੇ ਏ.ਸੀ ਅਤੇ ਸਲੀਪਰ ਕੋਚ ਦੀ ਵੀ ਸਹੂਲਤ ਮਿਲੇਗੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਨਾਲ ਪੁਸ਼ਟੀ ਕੀਤੀਆਂ ਟਿਕਟਾਂ ਦੀ ਸੰਭਾਵਨਾ ਵਧੇਗੀ ਅਤੇ ਯਾਤਰੀਆਂ ਨੂੰ ਘੱਟ ਅਸੁਵਿਧਾ ਹੋਵੇਗੀ। ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਯਾਤਰੀਆਂ ਨੂੰ ਇਸਦਾ ਸਿੱਧਾ ਲਾਭ ਮਿਲੇਗਾ।

 ਫਿਰੋਜ਼ਪੁਰ ਡਿਵੀਜ਼ਨ ਵਿੱਚ ਮਾਲ ਆਵਾਜਾਈ ‘ਚ ਵੱਡਾ ਵਾਧਾ

ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਬਿਜ਼ਨਸ ਡਿਵੈਲਪਮੈਂਟ ਯੂਨਿਟ ਨੇ ਮਾਲ ਆਵਾਜਾਈ ਵਿੱਚ ਮਹੱਤਵਪੂਰਨ ਪ੍ਰਗਤੀ ਦਰਜ ਕੀਤੀ ਹੈ।

ਫਰਵਰੀ 2026 ਦੌਰਾਨ 29 ਰੇਕਾਂ ਨੂੰ ਟਰੈਕਟਰਾਂ ਨਾਲ ਲੋਡ ਕੀਤਾ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 19 ਰੇਕਾਂ ਨਾਲੋਂ 53% ਵਾਧਾ ਹੈ। ਇਹ ਉਪਲਬਧੀ ਬਿਹਤਰ ਤਾਲਮੇਲ ਅਤੇ ਹਿੱਸੇਦਾਰਾਂ ਨਾਲ ਨਿਯਮਤ ਮੀਟਿੰਗਾਂ ਦਾ ਨਤੀਜਾ ਹੈ।

ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਕਿਫਾਇਤੀ ਅਤੇ ਸਮੇਂ-ਸਿਰ ਸੇਵਾ ਕਾਰਨ ਵਪਾਰੀਆਂ ਦਾ ਭਰੋਸਾ ਮਜ਼ਬੂਤ ਹੋ ਰਿਹਾ ਹੈ, ਜਿਸ ਨਾਲ ਮਾਲ ਆਵਾਜਾਈ ਲਈ ਰੇਲ ਦੀ ਤਰਜੀਹ ਲਗਾਤਾਰ ਵਧ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments