ਅੰਮ੍ਰਿਤਸਰ: ਪ੍ਰਸਿੱਧ ਪੰਜਾਬੀ ਗਾਇਕ ਜੈਜ਼ੀ ਬੀ ਦੇਰ ਰਾਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ। ਰਿਪੋਰਟਾਂ ਅਨੁਸਾਰ ਉਹ ਸਵੇਰੇ ਕਰੀਬ 1 ਵਜੇ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਇੱਕ ਘੰਟੇ ਤੋਂ ਵੱਧ ਸਮਾਂ ਉੱਥੇ ਬਿਤਾਇਆ।
ਗਾਇਕ ਨੇ ਪੂਰੀ ਸਾਦਗੀ ਨਾਲ ਦਰਸ਼ਨ ਕੀਤੇ ਅਤੇ ਅਰਦਾਸ ਕਰਕੇ ਸ਼ਾਂਤੀਪੂਰਵਕ ਉੱਥੋਂ ਰਵਾਨਾ ਹੋ ਗਏ। ਮੌਕੇ ‘ਤੇ ਮੌਜੂਦ ਸ਼ਰਧਾਲੂਆਂ ਵੱਲੋਂ ਵੀ ਉਨ੍ਹਾਂ ਦੀ ਸਾਦਗੀ ਦੀ ਸਰਾਹਨਾ ਕੀਤੀ ਗਈ।






