Home World News ਡੈਸਟੀਨੇਸ਼ਨ ਕੈਨੇਡਾ ਦੇ ਸੀਈਓ ਬਣ ਸਕਦੇ ਹਨ ਜਗਮੀਤ ਸਿੰਘ, ਨਾਮ ਸਭ ਤੋਂ...

ਡੈਸਟੀਨੇਸ਼ਨ ਕੈਨੇਡਾ ਦੇ ਸੀਈਓ ਬਣ ਸਕਦੇ ਹਨ ਜਗਮੀਤ ਸਿੰਘ, ਨਾਮ ਸਭ ਤੋਂ ਅੱਗੇ

ਡੈਸਟੀਨੇਸ਼ਨ ਕੈਨੇਡਾ ਦੇ ਸੀਈਓ ਅਹੁਦੇ ਲਈ ਜਗਮੀਤ ਸਿੰਘ ਦਾ ਨਾਮ ਸਭ ਤੋਂ ਅੱਗੇ

0
39
JAGMEET SINGH CANADA

ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਦਾ ਨਾਮ ਫੈਡਰਲ ਸਰਕਾਰ ਦੇ ਸੈਰ-ਸਪਾਟਾ ਨਿਗਮ ਡੈਸਟੀਨੇਸ਼ਨ ਕੈਨੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਵੇਦਾਰਾਂ ਵਿੱਚ ਸ਼ਾਮਲ ਹੈ। ਜਾਣਕਾਰੀ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਉਨ੍ਹਾਂ ਦੇ ਨਾਮ ਦਾ ਅਧਿਕਾਰਕ ਐਲਾਨ ਹੋ ਸਕਦਾ ਹੈ। ਹਾਲਾਂਕਿ ਉਨ੍ਹਾਂ ਦੇ ਸਿਆਸੀ ਪਿਛੋਕੜ ਨੂੰ ਲੈ ਕੇ ਕੁਝ ਅਧਿਕਾਰੀਆਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ, ਪਰ ਵਕੀਲ ਵਜੋਂ ਉਨ੍ਹਾਂ ਦੇ ਲੰਬੇ ਤਜਰਬੇ ਨੂੰ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਮੰਨਿਆ ਜਾ ਰਿਹਾ ਹੈ। ਇਸ ਅਹੁਦੇ ਦਾ ਸਾਲਾਨਾ ਵੇਤਨ ਪੈਕੇਜ ਕਰੀਬ 3.5 ਲੱਖ ਡਾਲਰ ਦੱਸਿਆ ਜਾਂਦਾ ਹੈ।

ਜਗਮੀਤ ਸਿੰਘ ਧਾਲੀਵਾਲ ਦਾ ਪਰਿਵਾਰ ਭਾਰਤ ਦੇ ਆਜ਼ਾਦੀ ਘੁਲਾਟੀਏ ਸੇਵਾ ਸਿੰਘ ਠੀਕਰੀਵਾਲਾ ਦੇ ਪਰਿਵਾਰ ਨਾਲ ਸੰਬੰਧਿਤ ਹੈ। ਉਨ੍ਹਾਂ ਦੇ ਪਿਤਾ ਲਗਭਗ ਪੰਜ ਦਹਾਕੇ ਪਹਿਲਾਂ ਕੈਨੇਡਾ ਆ ਕੇ ਵੱਸੇ ਸਨ। ਵਕਾਲਤ ਦੇ ਪੇਸ਼ੇ ਤੋਂ ਸਿਆਸਤ ਵਿੱਚ ਆਏ ਜਗਮੀਤ ਸਿੰਘ 2017 ਤੋਂ 2025 ਤੱਕ ਐਨਡੀਪੀ ਦੇ ਪ੍ਰਧਾਨ ਰਹੇ ਅਤੇ 2019 ਤੋਂ ਬਰਨਬੀ ਹਲਕੇ ਤੋਂ ਲਗਾਤਾਰ ਦੋ ਵਾਰ ਸੰਸਦ ਮੈਂਬਰ ਚੁਣੇ ਗਏ।

ਉਨ੍ਹਾਂ ਦੀ ਅਗਵਾਈ ਹੇਠ ਐਨਡੀਪੀ ਨੇ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਸਮਰਥਨ ਦਿੱਤਾ, ਜਿਸ ਦੇ ਬਦਲੇ ਲੋਕ ਹਿੱਤ ਨਾਲ ਜੁੜੀਆਂ ਕਈ ਮਹੱਤਵਪੂਰਨ ਮੰਗਾਂ ਨੂੰ ਮਨਵਾਇਆ ਗਿਆ। ਹਾਲਾਂਕਿ ਪਿਛਲੀਆਂ ਸੰਸਦੀ ਚੋਣਾਂ ਵਿੱਚ ਪਾਰਟੀ ਦੇ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਦੀ ਪ੍ਰਧਾਨਗੀ ਛੱਡ ਦਿੱਤੀ ਸੀ।

ਡੈਸਟੀਨੇਸ਼ਨ ਕੈਨੇਡਾ ਫੈਡਰਲ ਸਰਕਾਰ ਦਾ ਸੈਰ-ਸਪਾਟਾ ਨਿਗਮ ਹੈ, ਜਿਸ ਦਾ ਮੁੱਖ ਉਦੇਸ਼ ਦੁਨੀਆ ਭਰ ਦੇ ਯਾਤਰੀਆਂ ਨੂੰ ਕੈਨੇਡਾ ਆਉਣ ਲਈ ਉਤਸ਼ਾਹਿਤ ਕਰਨਾ ਹੈ। ਸੈਰ-ਸਪਾਟਾ ਕੈਨੇਡਾ ਦੀ ਆਰਥਿਕਤਾ ਦਾ ਅਹਿਮ ਹਿੱਸਾ ਹੈ। ਦੇਸ਼ ਦੇ ਕਰੀਬ 10 ਫੀਸਦੀ ਲੋਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਸ ਖੇਤਰ ਨਾਲ ਜੁੜੇ ਹੋਏ ਹਨ ਅਤੇ ਸੈਲਾਨੀਆਂ ਵੱਲੋਂ ਹਰ ਰੋਜ਼ ਲਗਭਗ 36 ਕਰੋੜ ਡਾਲਰ ਖਰਚੇ ਜਾਂਦੇ ਹਨ। ਹਾਲ ਹੀ ਵਿੱਚ ਹੋਏ ਫੀਫਾ ਟੂਰਨਾਮੈਂਟ ਤੋਂ ਬਾਅਦ ਇਸ ਸਾਲ ਸੈਰ-ਸਪਾਟੇ ਰਾਹੀਂ ਕੈਨੇਡਾ ਦੀ ਅਰਥਵਿਵਸਥਾ ਵਿੱਚ ਕਰੀਬ 3.75 ਅਰਬ ਡਾਲਰ ਦਾ ਯੋਗਦਾਨ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ।

LEAVE A REPLY

Please enter your comment!
Please enter your name here